‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਚਾਰ ਪੀਸੀਐਸ ਅਧਿਕਾਰੀਆਂ ਨੂੰ ਡੈਪੂਟੇਸ਼ਨ ਲਈ ਚੰਡੀਗੜ੍ਹ ਭੇਜ ਦਿੱਤਾ ਹੈ। ਚੰਡੀਗੜ੍ਹ ਭੇਜੇ ਗਏ ਪੀਸੀਐਸ ਅਫ਼ਸਰਾਂ ਵਿੱਚ 2011 ਬੈਚ ਦੇ ਹਰਸੁਹਿੰਦਰਪਾਲ ਸਿੰਘ, 2012 ਬੈਚ ਦੇ ਅਮਨਦੀਪ ਸਿੰਘ ਭੱਟੀ, 2014 ਬੈਚ ਦੇ ਨਿਤੀਸ਼ ਸਿੰਗਲਾ ਅਤੇ 2016 ਬੈਚ ਦੇ ਗੁਰਿੰਦਰ ਸਿੰਘ ਸੋਢੀ ਪੀਸੀਐਸ ਅਧਿਕਾਰੀ ਹਨ।
