The Khalas Tv Blog Punjab ਹਲਕਾ ਕਾਦੀਆ ‘ਚ ਕਾਂਗਰਸ ਨੂੰ ਝਟਕਾ , ਕੌਂਸਲ ਪ੍ਰਧਾਨ ਸਮੇਤ ਚਾਰ MC ਨੇ ਫੜ੍ਹਿਆ ‘ਆਪ’ ਦਾ ਪੱਲਾ
Punjab

ਹਲਕਾ ਕਾਦੀਆ ‘ਚ ਕਾਂਗਰਸ ਨੂੰ ਝਟਕਾ , ਕੌਂਸਲ ਪ੍ਰਧਾਨ ਸਮੇਤ ਚਾਰ MC ਨੇ ਫੜ੍ਹਿਆ ‘ਆਪ’ ਦਾ ਪੱਲਾ

Four MCs including the council president joined AAP

ਹਲਕਾ ਕਾਦੀਆ 'ਚ ਕਾਂਗਰਸ ਨੂੰ ਝਟਕਾ , ਕੌਂਸਲ ਪ੍ਰਧਾਨ ਸਮੇਤ ਚਾਰ MC ਨੇ ਫੜ੍ਹਿਆ 'ਆਪ' ਦਾ ਪੱਲਾ

ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਹਲਕਾ ਕਾਦੀਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਜਿਲਾ ਗੁਰਦਾਸਪੁਰ ਦੇ ਹਲਕਾ ਕਾਦੀਆ ਵਿੱਚ ਪੈਂਦੀ ਧਾਰੀਵਾਲ ਨਗਰ ਕੌਂਸਿਲ ਦੇ ਮੌਜ਼ੂਦਾ ਕਾਂਗਰਸੀ ਪ੍ਰਧਾਨ ਚਾਰ ਮੌਜ਼ੂਦਾ ਕਾਂਗਰਸੀ ਐਮ ਸੀ,ਦੋ ਸਾਬਕਾ ਐਮ ਸੀ ਆਪਣੇ ਸਮਰਥਕਾਂ ਸਮੇਤ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਰੂਪ ਸੇਖਵਾਂ ਦੀ ਅਗੁਵਾਹੀ ਵਿੱਚ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ। ਇਹਨਾਂ ਨੂੰ ਆਪ ਪਾਰਟੀ ਵਿਚ ਸ਼ਾਮਿਲ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ੁਦ ਪਹੁੰਚੇ, ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਾੱਧਦੇ ਹੋਏ ਪੰਜਾਬ ਸਰਕਾਰ ਦੇ ਪਿਛਲੇ ਬੀਤੇ ਸਮੇ ਦੌਰਾਨ ਪ੍ਰਾਪਤ ਕੀਤੀਆਂ ਉਪਲਬਧੀਆਂ ਦੇ ਸੋਹਲੇ ਗਾਏ।

ਇਸ ਮੌਕੇ ਖੁਰਾਕ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਨੇ ਕਾਂਗਰਸ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਪਾਰਟੀ ਵਿਚ ਸਮਰਥਕਾਂ ਦਾ ਆਉਣਾ ਜਾਣਾ ਲਗਾ ਰਹਿੰਦਾ ਹੈ ਪਰ ਦੂਸਰੀਆਂ ਰਾਜਨੀਤਕ ਪਾਰਟੀਆਂ ਨਾਲੋਂ ਆਪ ਪਾਰਟੀ ਵੱਖਰੀ ਹੈ। ਇਸ ਵਿਚ ਸ਼ਾਮਿਲ ਹੋਣ ਵਾਲੇ ਆਪ ਪਾਰਟੀ ਦੀਆਂ ਨੀਤੀਆਂ ਅਤੇ ਆਪ ਪਾਰਟੀ ਦੀ ਪੰਜਾਬ ਸਰਕਾਰ ਦੇ ਵਲੋਂ ਥੋੜੇ ਸਮੇਂ ਵਿੱਚ ਜ਼ਿਆਦਾ ਕੀਤੇ ਕੰਮਾਂ ਕਾਰਨ ਆਪ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

ਇਸ ਮੌਕੇ ਮੰਤਰੀ ਲਾਲ ਚੰਦ ਨੇ ਕੇਂਦਰ ਦੇ ਵਾਤਾਵਰਣ ਮੰਤਰੀ ਭੂਪਏਂਦਰ ਯਾਦਵ ਦੇ ਹਵਾ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਮਸਲੇ ਨੂੰ ਲੈਕੇ ਪੰਜਾਬ ਲਈ ਦਿੱਤੇ ਬਿਆਨ ਉਤੇ ਵੀ ਤੰਜ ਕਸਦੇ ਹੋਏ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉੱਥੇ ਹੀ ਮੰਤਰੀ ਨੇ ਕਿਸਾਨਾਂ ਦੀ ਕਿਸੇ ਵੀ ਫਸਲ ਦੇ ਬਕਾਏ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਦੀ ਕਿਸੇ ਵੀ ਫਸਲ ਦੀ ਬਕਾਇਆ ਰਾਸ਼ੀ ਨੂੰ ਬਾਕੀ ਨਹੀਂ ਰਹਿਣ ਦਿੱਤਾ ਜਾਵੇਗਾ ।ਨਾਲ ਹੀ ਓਹਨਾ ਜੀ ਓ ਜੀ ਦੇ ਰੋਸ ਧਰਨੇ ਅਤੇ ਆਪ ਲੀਡਰਾਂ ਦੇ ਕੀਤੇ ਜਾ ਰਹੇ ਘੇਰਾਵ ਨੂੰ ਲੈਕੇ ਵੀ ਜੀ ਓ ਜੀ ਮੈਂਬਰਾਂ ਨੂੰ ਸਮਝਾਉਣ ਦੀ ਗੱਲ ਕਰਦੇ ਕਿਹਾ ਕਿ ਪ੍ਰਦਰਸ਼ਨ ਕਰਨਾ ਜਮਹੂਰੀ ਹੱਕ ਹੈ ।

ਉੱਥੇ ਹੀ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਰੂਪ ਸੇਖਵਾਂ ਅਤੇ ਕਾਂਗਰਸ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋਏ ਧਾਰੀਵਾਲ ਨਗਰ ਕੌਂਸਿਲ ਪ੍ਰਧਾਨ ਅਸ਼ਵਨੀ ਦੁੱਗਲ ਨੇ ਕਿਹਾ ਕਿ ਆਪ ਪਾਰਟੀ ਦੀਆਂ ਲੋਕਹਿਤ ਨੀਤੀਆਂ ਨੂੰ ਦੇਖਦੇ ਹੋਏ ਅਤੇ ਕੁਝ ਹੀ ਸਮੇ ਵਿੱਚ ਜ਼ਿਆਦਾ ਕੰਮ ਕਰਕੇ ਦਿਖਾਉਣ ਵਾਲੀ ਆਪ ਦੀ ਪੰਜਾਬ ਸਰਕਾਰ ਤੋਂ ਖੁਸ਼ ਹੋਕੇ ਲੋਕ ਪੁਰਾਣੀਆਂ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

Exit mobile version