ਕਾਨਪੁਰ ਦੇ ਉੱਤਰ ਪ੍ਰਦੇਸ਼, ਨਜ਼ੀਰਾਬਾਦ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨਕਲੀ ਅਫ਼ਸਰ ਬਣ ਕੇ ਲੋਕਾਂ ਨਾਲ ਧੋਖਾ ਧੜੀ ਕਰਦੀ ਸੀ। ਔਰਤ ਦੀ ਪਛਾਣ ਸ਼ਿਵਾਂਗੀ ਸਿਸੋਦੀਆ ਉਰਫ਼ ਸਵਿਤਾ ਦੇਵੀ ਉਰਫ਼ ਪਿੰਕੀ ਗੌਤਮ ਉਰਫ਼ ਸਵਿਤਾ ਸ਼ਾਸਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇੱਕ ਪੁਲਿਸ ਕਾਂਸਟੇਬਲ ਨਾਲ ਜਾਅਲੀ ਇਨਕਮ ਟੈਕਸ ਅਫ਼ਸਰ ਬਣ ਕੇ ਧੋਖਾਧੜੀ ਨਾਲ ਵਿਆਹ ਕਰਵਾਇਆ ਸੀ।
ਮੁਲਜ਼ਮ ਔਰਤ ਵਿਆਹ ਕਰਵਾਉਣ ਤੋਂ ਬਾਅਦ ਇਨਕਮ ਟੈਕਸ ਇੰਸਪੈਕਟਰ ਹੋਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗ ਦੀ ਸੀ। ਪੁੱਛਗਿੱਛ ਦੌਰਾਨ ਉਸ ਨੇ ਅਜਿਹੇ ਚਾਰ ਤੋਂ ਵੱਧ ਵਿਆਹ ਕਰਵਾਉਣ ਦੀ ਗੱਲ ਕਬੂਲੀ ਹੈ। ਕਾਂਸਟੇਬਲ ਦੀ ਸ਼ਿਕਾਇਤ ‘ਤੇ ਪੁਲਸ ਨੇ ਜਾਂਚ ਕੀਤੀ ਅਤੇ ਫ਼ਰਜ਼ੀ ਇਨਕਮ ਟੈਕਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ।
ਮੁਲਜ਼ਮ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਇਨਕਮ ਟੈਕਸ ਇੰਸਪੈਕਟਰ ਹੋਣ ਦਾ ਬਹਾਨਾ ਲਾ ਕੇ ਪੁਲਿਸ ਕਾਂਸਟੇਬਲ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ 2021 ‘ਚ ਦੋਹਾਂ ਨੇ ਮਿਲ ਕੇ ਦਿਖਾਵੇ ਦੇ ਨਾਂ ‘ਤੇ 6 ਲੱਖ 21 ਹਜ਼ਾਰ ਰੁਪਏ ‘ਚ ਸਕਾਰਪੀਓ ਕਾਰ ਖਰੀਦੀ ਸੀ। ਕਾਂਸਟੇਬਲ ਨੇ ਮੰਗਣੀ ਦੌਰਾਨ ਕਾਰ ਨਾ ਮਿਲਣ ’ਤੇ ਪੁੱਛਿਆ ਤਾਂ ਉਸ ਨੇ ਵੇਟਿੰਗ ਦੇ ਕਾਰਨ ਵਿਆਹ ’ਤੇ ਆਉਣ ਬਾਰੇ ਦੱਸਿਆ।
ਵਿਆਹ ਦੇ ਸਮੇਂ ਦੋਸ਼ੀ ਔਰਤ ਦਾ ਕੋਈ ਰਿਸ਼ਤੇਦਾਰ ਨਹੀਂ ਆਇਆ ਸੀ। ਵਿਆਹ ਵਿੱਚ ਆਏ ਸਾਰੇ ਰਿਸ਼ਤੇਦਾਰ ਭਾੜੇ ਦੇ ਰਿਸ਼ਤੇਦਾਰ ਨਿਕਲੇ। ਇਸ ਦੇ ਨਾਲ ਹੀ ਵਿਆਹ ਲਈ ਇਨੋਵਾ ਕ੍ਰਿਸਟਾ ਵੀ ਮੰਗਵਾਈ ਗਈ ਸੀ।
ਮੁਲਜ਼ਮ ਔਰਤ ਸ਼ਿਵਾਂਗੀ ਸਿਸੋਦੀਆ ਉਰਫ਼ ਸਬਿਤਾ ਦੇਵੀ ਪੁੱਤਰੀ ਬਿਹਾਰੀ ਵਾਸੀ ਖੁਸ਼ੀਪੁਰਾ, ਕਾਨਪੁਰ ਮਾਰਗ ਨੇੜੇ ਕਚਰੀ, ਝਾਂਸੀ ਨੇ ਇਨਕਮ ਟੈਕਸ ਦਾ ਇੰਸਪੈਕਟਰ ਦੱਸ ਕੇ ਇੱਕ ਕਾਂਸਟੇਬਲ ਨਾਲ ਵਿਆਹ ਕਰਵਾਇਆ ਸੀ। ਕੁਝ ਸਮੇਂ ਬਾਅਦ ਕਾਂਸਟੇਬਲ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦੀ ਮਾਂ ਸੀ।
ਔਰਤ ਨੇ ਆਪਣੇ ਕਾਂਸਟੇਬਲ ਪਤੀ ਨੂੰ ਦੱਸਿਆ ਕਿ ਉਸ ਦੀ ਬਦਲੀ ਚੰਡੀਗੜ੍ਹ ਹੋ ਗਈ ਹੈ। ਜਿਸ ਕਾਰਨ ਉਸ ਨੂੰ ਹੁਣ ਬਾਹਰ ਰਹਿਣਾ ਪਵੇਗਾ। ਇੱਥੇ ਕਾਂਸਟੇਬਲ ਰਾਤ ਦੀ ਡਿਊਟੀ ‘ਤੇ ਸੀ। ਉਹ ਡਿਊਟੀ ਦੌਰਾਨ ਆਪਣੇ ਘਰ ਪਹੁੰਚਿਆ, ਜਿੱਥੇ ਉਸ ਨੂੰ ਰਣਜੀਤ ਨਗਰ ਦੇ ਇੱਕ ਘਰ ਵਿੱਚ ਇੱਕ ਨੌਜਵਾਨ ਨਾਲ ਮੌਜੂਦ ਔਰਤ ਮਿਲੀ। ਜਦੋਂ ਪੀੜਤ ਕਾਂਸਟੇਬਲ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰੀ ਕਹਾਣੀ ਸਾਹਮਣੇ ਆਈ।