‘ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਕਸਬੇ ਨੇੜਲੇ ਪਿੰਡ ਚੁਪਾਡੀ ਵਿਖੇ ਇੱਕ ਸੜਕ ਹਾ ਦਸੇ ਵਿੱਚ ਚਾਰ ਲੋਕਾਂ ਦੀ ਮੌ ਤ ਹੋ ਗਈ ਹੈ। ਮ੍ਰਿ ਤ ਕਾਂ ਦੀ ਪਛਾਣ ਪਿੰਡ ਭੋਲਾਦ ਦੇ ਵਾਸੀਆਂ ਵਜੋਂ ਹੋਈ ਹੈ , ਜੋ ਪਿੰਡ ਸੋਮਾਲੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਵਾਪਸ ਪਰਤ ਰਹੇ ਸਨ। ਰਸਤੇ ‘ਚ ਚੁਪਾਡੀ ਨੇੜੇ ਉਨ੍ਹਾਂ ਦੀ ਕਾਰ ਸੜਕ ਤੋਂ ਹੇਠਾਂ ਡਿੱਗ ਗਈ।
ਬੁੱਧਵਾਰ ਦੇਰ ਰਾਤ ਵਾਪਰੇ ਇਸ ਹਾਦ ਸੇ ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ ਜਦੋਂ ਪਿੰਡ ਦੀ ਇੱਕ ਔਰਤ ਜੋ ਕਿ ਖੇਤਾਂ ਵਿੱਚ ਚਾਰਾ ਲੈਣ ਜਾ ਰਹੀ ਸੀ, ਨੇ ਹਾਦ ਸਾਗ੍ਰ ਸਤ ਵਾਹਨ ਨੂੰ ਦੇਖਿਆ। ਉਸ ਨੇ ਹਾਦਸੇ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਦੋਂ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਤਾਂ ਹਾਦ ਸੇ ਦਾ ਸ਼ਿਕਾ ਰ ਹੋਏ ਚਾਰੇ ਵਿਅਕਤੀ ਮ੍ਰਿ ਤਕ ਪਾਏ ਗਏ। ਡੀਐਸਪੀ ਰੋਹੜੂ ਚਮਨ ਲਾਲ ਨੇ ਹਾਦ ਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾ ਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਅਤੇ ਪੁਸਿਲ ਵੱਲੋਂ ਇਸ ਘਟ ਨਾ ਦੀ ਜਾਂਚ ਕੀਤੀ ਜਾ ਰਹੀ ਹੈ।