Punjab

ਅੱਜ ਰਾਤ ਵੀ ਹਸਪਤਾਲ ’ਚ ਹੀ ਰੁਕਣਗੇ CM ਮਾਨ! ਫੇਫੜਿਆਂ ’ਚ ਹੋਈ ਪਰੇਸ਼ਾਨੀ! ਕੱਲ੍ਹ ਡਾਕਟਰ ਲੈਣਗੇ ਫੈਸਲਾ

ਬਿਉਰੋ ਰਿਪੋਰਟ – ਮੁਹਾਲੀ ਫੌਰਟਿਸ ਹਸਪਤਾਲ (MOHALI FORTIS HOSPTAL) ਨੇ ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਦੀ ਤਬੀਅਤ ਨੂੰ ਲੈਕੇ ਹੈਲਥ ਬੁਲਟੇਨ (HEALTH BULLETIN) ਜਾਰੀ ਕੀਤਾ ਹੈ। ਹਸਪਤਾਲ ਦੇ ਮੁਤਾਬਿਕ ਸੀਐੱਮ ਮਾਨ ਦੇ ਫੇਫੜਿਆਂ (CM MANN LUNGS) ’ਚ ਕੁਝ ਪਰੇਸ਼ਾਨੀ ਹੈ ਪਰ ਉਨ੍ਹਾਂ ਦੀ ਹਾਲਤ ਠੀਕ ਹੈ, ਕੁਝ ਟੈਸਟ ਰਿਪੋਰਟਾਂ ਆਉਣੀਆਂ ਬਾਕੀਆਂ ਹਨ, ਇਸ ਲਈ ਰਾਤ ਨੂੰ ਸੀਐੱਮ ਮਾਨ ਨੂੰ ਹਸਪਤਾਲ ਹੀ ਰੁਕਣਾ ਪਏਗਾ। ਇਸ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਨੇ ਹਸਪਤਾਲ ਨੂੰ ਸੀਐੱਮ ਮਾਨ ਦਾ ਹੈਲਥ ਬੁਲੇਟਿਨ ਜਾਰੀ ਕਰਨ ਦੀ ਮੰਗ ਵੀ ਕੀਤੀ ਸੀ।

ਡਾਕਟਰਾਂ ਮੁਤਾਬਿਕ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ ਵਿੱਚ ਸੋਜ (SWELLING) ਦੇ ਲੱਛਣ ਹਨ ਜਿਸ ਨਾਲ ਦਿਲ ’ਤੇ ਦਬਾਅ ਬਣ ਰਿਹਾ ਹੈ ਅਤੇ ਇਸ ਨਾਲ ਬਲੱਡ ਪਰੈਸ਼ਰ (BLOOD PRESURE) ਵਧ-ਘੱਟ ਰਿਹਾ ਹੈ। ਇਸ ’ਤੇ ਥੋੜੀ ਜਾਂਚ ਬਾਕੀ ਹੈ, ਕੁਝ ਹੋਰ ਬਲੱਡ ਟੈਸਟ (BLOOD TEST) ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਮੁੱਖ ਮੰਤਰੀ ਨੂੰ ਅੱਜ ਰਾਤ ਹਸਪਤਾਲ ਰੱਖਿਆ ਜਾਵੇਗਾ। ਸ਼ੁੱਕਰਵਾਰ ਕੱਲ ਸਵੇਰੇ ਰਿਪੋਰਟ ਵੇਖਣ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ 18 ਸਤੰਬਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿੱਲੀ ਏਅਰਪੋਰਟ ਤੋਂ ਡਿੱਗਣ ਦੀ ਖ਼ਬਰ ਆਈ ਸੀ ਪਰ ਸਰਕਾਰੀ ਬੁਲਾਰੇ ਨੇ ਇਸ ਦੀ ਤਸਦੀਕ ਨਹੀਂ ਕੀਤੀ ਸੀ। ਹਾਲਾਂਕਿ ਉਸ ਵੇਲੇ ਮੁੱਖ ਮੰਤਰੀ ਦੇ ਦਫਤਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬੀਤੇ ਹਫਤੇ ਬਠਿੰਡਾ ਵਿੱਚ ਰੈਲੀ ਦੌਰਾਨ ਵਿਰੋਧੀਆਂ ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਜੇਕਰ ਮੈਂ ਚਲਦਾ ਹੋਇਆ ਬੂਟ ਦੇ ਤਸਮੇ ਵੀ ਬੰਨ੍ਹਣ ਬੈਠ ਜਾਂਦਾ ਹਾਂ ਤਾਂ ਵਿਰੋਧੀ ਕਹਿੰਦੇ ਹਨ ਭਗਵੰਤ ਮਾਨ ਡਿੱਗ ਗਿਆ। ਮਾਨ ਨੇ ਕਿਹਾ ਸੀ ਮੈਂ ਇਸ ਤਰ੍ਹਾਂ ਨਹੀਂ ਬੈਠਾਂਗਾ, ਮੈਂ ਤੁਹਾਡੀ ਜੜ੍ਹਾਂ ਵਿੱਚ ਹੀ ਬੈਠਾਂਗਾ।

ਭਗਵੰਤ ਮਾਨ ਨੂੰ ਇਸ ਤੋਂ ਪਹਿਲਾਂ 20 ਜੁਲਾਈ 2022 ਵਿੱਚ ਪੇਟ ਦਰਦ ਦੀ ਵਜ੍ਹਾ ਕਰਕੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਗੈਸਟ੍ਰੋ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਸੀ।

ਸੀਐੱਮ ਮਾਨ ’ਤੇ ਵਿਰੋਧੀਆਂ ਦਾ ਤੰਜ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਕਰਦੇ ਹੋਏ ਤੰਜ ਕੱਸਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੰਭੀਰ ਜਿਗਰ ਦੀ ਬਿਮਾਰੀ, ਫੇਫੜਿਆਂ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਦੀ ਦੀ ਸਿਹਤ ਨਾਲ ਖਿਲਵਾੜ ਨਹੀ ਹੋਣਾ ਚਾਹੀਦਾ। ਉਹ ਸੰਵਧਾਨਿਕ ਅਹੁਦੇ ’ਤੇ ਜਨਤਾ ਦੇ ਨੁਮਾਇੰਦੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ। ਪੰਜਾਬ ਸਰਕਾਰ ਅਤੇ ਫੋਰਟਿਸ ਹਸਪਤਾਲ ਨੂੰ ਮੁੱਖ ਮੰਤਰੀ ਦਾ ਹੈਲਥ ਬੁਲਿਟਿਨ ਜਾਰੀ ਕਰਨਾ ਚਾਹੀਦਾ ਹੈ।

ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਵੀ ਮੁੱਖ ਮੰਤਰੀ ਮਾਨ ਦੀ ਸਿਹਤ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਿਹਮ ਮੰਤਰੀ ਮੁੱਖ ਮੰਤਰੀ ਦੀ ਸਿਹਤ ਨੂੰ ਲੈਕ ਮੈਡੀਕਲ ਬੁਲੇਟਿਨ ਜਾਰੀ ਕਰਨ। ਲੋਕਾਂ ਨੂੰ ਕਿਉਂ ਅੰਦਾਜ਼ੇ ਲਗਾਉਣ ਲਈ ਛੱਡਿਆ ਗਿਆ ਹੈ ਕਿ ਉਹ ਦਿੱਲੀ ਜਾਂ ਫਿਰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ਼ ਹਨ।

ਬਾਜਵਾ ਨੇ ਕਿਹਾ ਅਰਵਿੰਦਰ ਕੇਜਰੀਵਾਲ ਜੀ ਤੁਸੀਂ ਪੰਜਾਬ ਨੂੰ ਵਿੱਤੀ ਸੰਕਟ ਤੋਂ ਬਚਾਉਣ ਅਤੇ ਮਜ਼ਬੂਤ ਲੀਡਰਸ਼ਿਪ ਦੇਣ ਦਾ ਵਾਅਦਾ ਕੀਤਾ ਸੀ। ਫਿਰ ਵੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਚੋਣ ਕੀਤੀ ਜਿਸ ਦੀਆਂ ਗੰਭੀਰ ਸਿਹਤ ਸਮੱਸਿਆਵਾਂ, ਜੋ ਉਸ ਦੀ ਆਪਣੀ ਜੀਵਨ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ, ਪੰਜਾਬ ਨੂੰ ਦੁਖੀ ਕਰ ਦਿੱਤਾ ਹੈ। ਤੁਸੀਂ ਕਦੋਂ ਤੱਕ ਇਨ੍ਹਾਂ ਸੱਚਾਈਆਂ ਨੂੰ ਭੁਗਤਾਨ ਕਰਕੇ ਜਾਂ ਮੀਡੀਆ ਨੂੰ ਗੁੰਮਰਾਹ ਕਰਕੇ ਲੁਕਾਓਗੇ? ਪੰਜਾਬ ਦੇ ਲੋਕ ਅਜਿਹੇ ਨੇਤਾ ਦੇ ਹੱਕਦਾਰ ਹਨ ਜੋ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਵੇ, ਨਾ ਕਿ ਕੋਈ ਅਜਿਹਾ ਵਿਅਕਤੀ ਜੋ ਆਪਣੇ ਆਪ ਨੂੰ ਅਤੇ ਸੂਬੇ ਦੋਵਾਂ ਨੂੰ ਨਜ਼ਰਅੰਦਾਜ਼ ਕਰਦਾ ਹੋਵੇ।