The Khalas Tv Blog International ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਭਾਰਤੀਆਂ ਖਿਲਾਫ਼ ਨਫਰਤ ਆਈ ਸਾਹਮਣੇ
International

ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਭਾਰਤੀਆਂ ਖਿਲਾਫ਼ ਨਫਰਤ ਆਈ ਸਾਹਮਣੇ

‘ਦ ਖ਼ਾਲਸ ਬਿਊਰੋ:- ਵਾਈਟ ਹਾਊਸ ਵਿੱਚ ਜਨਤਕ ਹੋਈ ਟੇਪ ਰਿਕਾਰਡਿੰਗ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਭਾਰਤੀਆਂ ਬਾਰੇ ਅਪਮਾਨਜਨਕ ਢੰਗ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਟੇਪ ਵਿੱਚ ਨਿਕਸਨ ਤੇ ਉਸ ਦੇ ਕੌਮੀ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਦੀ ਕੱਟੜਵਾਦੀ ਪਹੁੰਚ ਵੀ ਝਲਕਦੀ ਹੈ। ਉਸ ਨੇ ਨਿਕਸਨ ਦੇ ਕਾਰਜਕਾਲ ਦੌਰਾਨ ਅਮਰੀਕਾ ਦੀ ਭਾਰਤ ਅਤੇ ਦੱਖਣੀ ਏਸ਼ੀਆ ਬਾਰੇ ਨੀਤੀ ਨੂੰ ਪ੍ਰਭਾਵਿਤ ਕੀਤਾ।

‘ਨਿਊ ਯਾਰਕ ਟਾਈਮਜ਼’ ਲਈ ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਗੈਰੀ ਬਾਸ ਨੇ ਇੱਕ ਲੇਖ ਵਿੱਚ ਵਾਈਟ ਹਾਊਸ ਦੀਆਂ ਟੇਪਾਂ ਦਾ ਜ਼ਿਕਰ ਕੀਤਾ ਹੈ। ਗੈਰੀ ਨੇ ਲਿਖਿਆ ਹੈ ਕਿ ਜਿੱਥੇ ਅਮਰੀਕੀ ਨਸਲਵਾਦ ਤੇ ਸੱਤਾ ਜਿਹੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ, ਉੱਥੇ ਇਹ ਟੇਪ ਦਰਸਾਉਂਦੀ ਹੈ ਕਿ ਕਿਵੇਂ ਨਿਕਸਨ ਦੀ ਭਾਰਤੀਆਂ ਪ੍ਰਤੀ ਨਫ਼ਰਤ ਨੇ ਅਮਰੀਕੀ ਨੀਤੀਆਂ ਨੂੰ ਪ੍ਰਭਾਵਿਤ ਕੀਤਾ।

ਇਹ ਲੇਖ ‘ਦਿ ਟੈਰੀਬਲ ਕੌਸਟ ਆਫ਼ ਪ੍ਰੈਜ਼ੀਡੈਂਸ਼ੀਅਲ ਰੇਸਿਜ਼ਮ’ ਦੇ ਸਿਰਲੇਖ ਹੇਠ ਛਪਿਆ ਹੈ। ਨਿਕਸਨ ਰਿਪਬਲਿਕਨ ਸਨ ਤੇ ਅਮਰੀਕਾ ਦੇ 37ਵੇਂ (1969-74) ਰਾਸ਼ਟਰਪਤੀ ਸਨ। ਟੇਪ ਵਿੱਚ ਨਿਕਸਨ, ਕਿਸਿੰਜਰ ਤੇ ਚੀਫ਼ ਆਫ਼ ਸਟਾਫ਼ ਐੱਚ.ਆਰ. ਹਾਲਡੇਮਨ ਦੀ ਓਵਲ ਆਫ਼ਿਸ ਵਿੱਚ ਹੋਈ ਗੱਲਬਾਤ ਹੈ। ਨਿਕਸਨ ‘ਜ਼ਹਿਰੀਲੇ ਰੌਂਅ ’ਚ ਭਾਰਤੀ ਔਰਤਾਂ ਤੇ ਭਾਰਤੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ।’

ਇਹ ਟੇਪ 4 ਨਵੰਬਰ, 1971 ਦੀ ਹੈ ਤੇ ਉਸ ਵੇਲੇ ਇੰਦਰਾ ਗਾਂਧੀ ਅਮਰੀਕਾ ਦੇ ਦੌਰੇ ਉੱਤੇ ਸਨ। ਨਿਕਸਨ ਤੇ ਕਿਸਿੰਜਰ ਕੋਲ ਪਾਕਿਸਤਾਨ ਦੀ ਹਮਾਇਤ ਕਰਨ ਦਾ ਕਾਰਨ ਇਹ ਸੀ ਕਿ ਉਹ ਚੀਨ ਖ਼ਿਲਾਫ਼ ਅਮਰੀਕਾ ਦੀ ਮਦਦ ਕਰ ਰਿਹਾ ਸੀ।

Exit mobile version