‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਤਿੰਨ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਕਰਕੇ ਕਿਹਾ ਕਿ ‘ਜਦੋਂ ਵਾਅਦੇ ਕੀਤੇ ਗਏ ਸੀ, ਉਦੋਂ ਸਾਡੇ ਸਾਹਮਣੇ ਇਹ ਸਥਿਤੀਆਂ ਨਹੀਂ ਸਨ, ਜੋ ਹੁਣ ਸਾਹਮਣੇ ਆ ਰਹੀਆਂ ਹਨ। ਹਰ ਚੀਜ਼ ਸਮਾਂ ਮੰਗਦੀ ਹੈ। ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਅਸੀਂ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੇ ਪਰ ਮੈਂ ਕਾਂਗਰਸ ਦੇ ਨਾਲ ਖੜ੍ਹੀ ਹਾਂ। ਪਰਿਵਾਰਾਂ ਵਿੱਚ ਵੀ ਕਦੇ-ਕਦੇ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਕਾਂਗਰਸ ਵਿੱਚ ਫਿਲਹਾਲ ਕੁੱਝ ਮੁੱਦੇ ਹਨ, ਜਿਸਨੂੰ ਸੁਲਝਾਇਆ ਜਾ ਰਿਹਾ ਹੈ। ਬੇਅਦਬੀ ਮਾਮਲੇ ‘ਤੇ ਬਸ ਦੇਰੀ ਹੋਈ ਹੈ ਪਰ ਇਸਦਾ ਹੱਲ ਕੱਢਿਆ ਜਾਵੇਗਾ। ਹਾਈਕਮਾਂਡ ਜੋ ਫੈਸਲਾ ਕਰੇਗੀ, ਅਸੀਂ ਉਸਨੂੰ ਮੰਨਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਡਾ ਖ਼ਜ਼ਾਨਾ ਲੁੱਟਿਆ ਹੈ।

Related Post
India, International, Khaas Lekh, Khalas Tv Special
ਬਜ਼ਾਰ ਲਗਾਤਾਰ ਡਿੱਗ ਰਿਹਾ ਹੈ, ਮੁਚੂਅਲ ਫੰਡ ‘ਚ ਲਾਇਆ
October 30, 2026
