Punjab

‘ਗ਼ਲਤ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਚੌਰਾਹੇ ’ਤੇ ਬੰਨ੍ਹਾਂਗੇ!’ ਸਾਬਕਾ ਐੱਮਪੀ ਦੀ ਚਿਤਾਵਨੀ

ਬਿਉਰੋ ਰਿਪੋਰਟ – ਖਡੂਰ ਸਾਹਿਬ (KHADOOR SAHIB) ਤੋਂ ਸਾਬਕਾ ਐੱਮਪੀ ਜਸਬੀਰ ਸਿੰਘ ਡਿੰਪਾ (JASBIR SINGH DIMPA) ਨੇ ਜ਼ੀਰਾ ਹਿੰਸਾ (ZIRA VIOLENCE) ਨੂੰ ਲੈ ਕੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲ ਜਾਂਦੀ ਹੈ ਪਰ ਅਧਿਕਾਰੀ ਨਹੀਂ ਬਦਲਦੇ। ਡਿੰਪਾ ਨੇ ਕਿਹਾ ਜ਼ੀਰਾ ਦੇ ਜਿਸ ਚੌਕ ’ਤੇ ਹਿੰਸਾ ਹੋਈ, ਗ਼ਲਤ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਉਸੇ ਚੌਰਾਹੇ ਵਿੱਚ ਬੰਨ੍ਹਾਂਗੇ।

ਸਾਬਕਾ ਐੱਮਪੀ ਨੇ ਕਿਹਾ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਜ਼ੀਰਾ ਆਉਣਗੇ ਅਤੇ ਅਸੀਂ ਵੇਖਾਂਗੇ ਕਿ ਕੌਣ ਕਾਂਗਰਸ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਦਾ ਹੈ।

1 ਅਕਤੂਬਰ ਨੂੰ ਜ਼ੀਰਾ ਵਿੱਚ ਨਾਮਜ਼ਦਗੀਆਂ ਅਤੇ NOC ਨੂੰ ਲੈਕੇ ਜ਼ਬਰਦਸਤ ਹਿੰਸਾ ਹੋਈ ਸੀ। ਇਸ ਦੌਰਾਨ ਗੋਲ਼ੀਆਂ, ਡਾਂਗਾਂ ਅਤੇ ਪੱਥਰਬਾਜ਼ੀ ਵੀ ਹੋਈ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ’ਤੇ ਗੰਭੀਰ ਇਲਜ਼ਾਮ ਲਗਾਏ ਸਨ।

ਜ਼ੀਰਾ ਹਿੰਸਾ ਤੋਂ ਬਾਅਦ 750 ਅਣਪਛਾਤਿਆਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ, ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਆਰਮਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਸੀ ਕਿ ਅਸੀਂ ਸੀਸੀਟੀਵੀ ਵੇਖ ਰਹੇ ਹਨ ਉਸ ਤੋਂ ਬਾਅਦ ਹਿੰਸਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਵੇਗੀ।