The Khalas Tv Blog Punjab ਸੁਸ਼ੀਲ ਰਿੰਕੂ ਦਾ ਸੁਆਗਤ,ਲੋਕਾਂ ਵਿੱਚ ਸਰਵੇ ਕਰਵਾ ਕੇ ਉਮੀਦਵਾਰ ਐਲਾਨੇਗੀ ਪਾਰਟੀ,ਲੋਕਾਂ ਦਾ ਫਤਵਾ ਸਿਰ ਮੱਥੇ ਹੋਵੇਗਾ: ਮੁੱਖ ਮੰਤਰੀ ਮਾਨ
Punjab

ਸੁਸ਼ੀਲ ਰਿੰਕੂ ਦਾ ਸੁਆਗਤ,ਲੋਕਾਂ ਵਿੱਚ ਸਰਵੇ ਕਰਵਾ ਕੇ ਉਮੀਦਵਾਰ ਐਲਾਨੇਗੀ ਪਾਰਟੀ,ਲੋਕਾਂ ਦਾ ਫਤਵਾ ਸਿਰ ਮੱਥੇ ਹੋਵੇਗਾ: ਮੁੱਖ ਮੰਤਰੀ ਮਾਨ

ਜਲੰਧਰ : ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਅੱਜ ਆਪ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬੀਆਂ ਦੀ ਸੇਵਾ ਲਈ ਆਪ ਵਿੱਚ ਸ਼ਾਮਲ ਹੋਏ ਹਨ।ਘਰ ਘਰ ਵਿੱਚ ਆਪ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਬਕਾ ਵਿਧਾਇਕ ਨੇ ਸਮੁੱਚੀ ਆਪ ਲੀਡਰਸ਼ੀਪ ਦਾ ਧੰਨਵਾਦ ਕੀਤਾ ਹੈ।

ਸੁਸ਼ੀਲ ਰਿੰਕੂ ਨੂੰ ਆਪ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।  ਜਲੰਧਰ ਵਿੱਖੇ ਹੋਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹਨਾਂ ਨੇ ਕਿਹਾ ਚਾਨਣ ਮੁਨਾਰੇ ਵਾਂਗ ਦੇਸ਼ ਨੂੰ ਰੋਸ਼ਨ ਕੀਤਾ ਹੈ।

ਮਾਨ ਨੇ ਇਹ ਵੀ ਕਿਹਾ ਕਿ ਪਾਰਟੀ ਬਣਾਉਣ ਵੇਲੇ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਸੀ ਕਿ ਜੇਕਰ ਦੂਜੀਆਂ ਪਾਰਟੀਆਂ ਤੋਂ ਕੋਈ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਆਪ ਵਿੱਚ ਸਵਾਗਤ ਹੈ। ਅੱਜ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਮਾਨ ਨੇ ਇਹ ਵੀ ਕਿਹਾ ਕਿ ਕੇਜ਼ਰੀਵਾਲ ਨੇ ਹਮੇਸ਼ਾ ਕੀਤੇ ਹੋਏ ਕੰਮਾਂ ਦੇ ਆਧਾਰ ‘ਤੇ ਵੋਟ ਮੰਗੀ ਹੈ। ,

ਮਰਹੂਮ ਸਾਬਕਾ ਵਿਧਾਇਕ ਸੰਤੋਸ਼ ਚੌਧਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਾਨ ਨੇ ਕਿਹਾ ਹੈ ਕਿ ਪਹਿਲਾਂ ਮਾਲਵੇ ਤੋਂ ਇੱਕ ਹੀ ਐਮਪੀ ਸੀ,ਹੁਣ ਐਮਪੀ ਚੁੱਣ ਕੇ ਅੱਗੇ ਭੇਜਣ ਦਾ ਦੁਆਬੇ ਨੂੰ ਮੌਕਾ ਮਿਲਿਆ ਹੈ । ਮਾਨ ਨੇ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਆਪ ਨੇ ਲੋਕ ਦੇਖ ਸਕਦੇ ਹਨ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਹਰ ਖੇਤਰ ਵਿੱਚ ਸੁਧਾਰ ਹੋਇਆ ਹੈ ।

ਆਪ ਨਸ਼ਿਆਂ ਤੇ ਗੁੰਡਾਗਰਦੀ ਤੋਂ ਦੂਰ ਰਹਿਣ ਵਾਲੀ ਪਾਰਟੀ ਹੈ LS ਬਦਲੇ ਦੀ ਭਾਵਨਾ ਜਾ ਹੇਰਾਫੇਰੀ ਵਾਲੀ ਰਾਜ਼ਨੀਤੀ ਨਹੀਂ ਕਰਦੀ ਹੈ। ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਕਾਸ ਦੇ ਨਾਂ ਤੇ,ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗੀਆਂ ਜਾਣਗੀਆਂ,ਧਰਮ ਦੇ ਨਾਂ ‘ਤੇ ਵੋਟਾਂ ਦੀ ਰਾਜਨੀਤੀ ਆਪ ਨਹੀਂ ਕਰੇਗੀ।ਇਸ ਦੇ ਲਈ ਆਮ ਲੋਕਾਂ ਤੱਕ ਪਹੁੰਚ ਕਰਨ ਦੀ ਗੱਲ ਵੀ ਮਾਨ ਨੇ ਕਹੀ ਹੈ ਤੇ ਇਹ ਵੀ ਕਿਹਾ ਹੈ ਕਿ ਪੂਰੀ ਮਿਹਨਤ ਕਰਾਂਗੇ ਤੇ ਬਾਕੀ ਲੋਕਾਂ ਦਾ ਫਤਵਾ ਸਿਰ ਮੱਥੇ ਹੋਵੇਗਾ।

ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਖਿਤੇ ਤੋਂ ਉਮੀਦਵਾਰ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ। ਪਹਿਲਾਂ ਲੋਕਾਂ ਵਿੱਚ ਸਰਵੇ ਕਰਵਾਇਆ ਜਾਵੇਗਾ ਤੇ ਫਿਰ ਨਾਮ ਐਲਾਨਿਆ ਜਾਵੇਗਾ।

ਮਾਨ ਨੇ ਪਾਰਟੀ ‘ਤੇ ਲੱਗਣ ਵਾਲੇ ਇਲਜ਼ਾਮਾਂ ‘ਤੇ ਵੀ ਕਿਹਾ ਹੈ ਕਿ  ਆਪ ਕਿਸੇ ਪਾਰਟੀ ਦੀ ਬੀ ਟੀਮ ਨਹੀਂ ਹੈ ਸਗੋਂ ਜਨਤਾ ਦੀ ਟੀਮ ਹੈ।

ਹਾਈ ਕੋਰਟ ਵਿੱਚ ਰਿਪੋਰਟ ਵਾਲੇ ਲਿਫਾਫਿਆਂ ਬਾਰੇ ਮਾਨ ਨੇ ਕਿਹਾ ਹੈ ਕਿ ਜਿਹਨਾਂ ਦੇ ਵੀ ਨਾਮ ਹੋਣਗੇ,ਉਹਨਾਂ ਤੇ ਕਾਨੂੰਨ ਦੇ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪੰਜਾਬ ਦੀ ਜਵਾਨੀ ਨੂੰ ਚਿੱਟੇ ਦਾ ਭੇਂਟ ਚੜਾਉਣ ਵਾਲਿਆਂ ਨੂੰ ਸਰਕਾਰ ਬਿਲਕੁਲ ਵੀ ਨਹੀਂ ਬਖਸ਼ੇਗੀ। ਇਸ ਵੇਲੇ ਨਾਮ ਜਨਤਕ ਨਹੀਂ ਕੀਤੇ ਜਾਣਗੇ।ਪਹਿਲਾਂ ਵਾਲੀਆਂ ਸਰਕਾਰਾਂ ਨੇ ਇਹ ਲਿਫਾਫੇ ਨਹੀਂ ਖੁਲਵਾਏ ਪਰ ਆਪ ਨੇ ਬਿਨਾਂ ਦੇਰੀ ਕੀਤੇ ਇਹ ਕਾਰਵਾਈ ਕੀਤੀ।

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਲੋਕਾਂ ਜਿਸ ਨੂੰ ਚਾਹੁਣਗੇ,ਉਸ ਨੂੰ ਜਿਤਾਉਣਗੇ।

ਵਿਰੋਧੀ ਧਿਰਾਂ ਵੱਲੋਂ ਏਕਾ ਕੀਤੇ ਜਾਣ ਦੇ ਸਵਾਲ ‘ਤੇ ਕੇਜ਼ਰੀਵਾਲ ਨੇ ਕਿਹਾ ਕਿ ਆਮ ਜਨਤਾ ਦਾ ਏਕਾ ਹੋਣਾ ਜਿਆਦਾ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਏਜੰਡੇ ਵਿੱਚ ਵੀ ਦਮ ਹੋਣਾ ਚਾਹੀਦਾ।

ਉਹਨਾਂ ਮਾਨ ਸਰਕਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਰਾਜੇ ਮਹਾਰਾਜਿਆਂ ਦੀ ਸਰਕਾਰ ਬਣਦੀ ਰਹੀ ਹੈ ਪਰ ਹੁਣ ਆਮ ਆਦਮੀ ਨੂੰ ਸੱਤਾ ਮਿਲੀ ਹੈ ਤੇ ਇੱਕ ਅਧਿਆਪਕ ਦਾ ਪੁੱਤਰ ਮੁੱਖ ਮੰਤਰੀ ਬਣਿਆ ਹੈ।ਆਪ ਸਰਕਾਰ ਦੇ ਸਾਰੇ ਕੰਮ ਲੋਕ ਹਿੱਤ ਵਿੱਚ ਹੋਏ ਹਨ ਤੇ ਪੰਜਾਬ ਵਿੱਚ ਹਰ ਪਾਸੇ ਤਰੱਕੀ ਹੋ ਰਹੀ ਹੈ।ਸਿਹਤ ਤੇ ਸਿਖਿਆ ਖੇਤਰ ਵਿੱਚ ਵੀ ਸੂਬਾ ਅੱਗੇ ਜਾ ਰਿਹਾ ਹੈ। ਆਪ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਕੰਮਾਂ ਦੇ ਆਧਾਰ ‘ਤੇ ਉਹਨਾਂ ਜਲੰਧਰ ਦੇ ਲੋਕਾਂ ਨੂੰ ਆਪ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

Exit mobile version