Punjab

ਸਾਬਕਾ ਵਿਧਾਇਕ ਜੋਗਿੰਦਰਪਾਲ ਦੀ ਸਿਹਤ ਹੋਰ ਵਿਗੜੀ ,ਪੀਜੀਆਈ ਨੂੰ ਕੀਤਾ ਰੈਫਰ

ਦ ਖ਼ਾਲਸ ਬਿਊਰੋ : ਨਾਜਾਇਜ਼ ਮਾਈਨਿੰਗ ਦੇ ਦੋ ਸ਼ ਹੇਠ ਗ੍ਰਿਫ਼ ਤਾਰ ਕੀਤੇ ਗਏ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਦੀ ਅੱਜ ਸਿਹਤ ਹੋਰ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਕਈ ਦਿਨਾਂ ਤੋਂ ਖਰਾਬ ਚਲ ਰਹੀ ਸੀ ਅਤੇ ਅੱਜ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਲਿਜਾਇਆ ਗਿਆ ਹੈ। ਨਜ਼ਾਇਜ਼ ਮਾਈਨਿੰਗ ਦੇ ਦੇਸ਼ ਹੇਠ ਪੁਲਿਸ ਨੇ ਉਨ੍ਹਾਂ ਦਾ ਦੋ ਦਿਨ ਦਾ ਰਿ ਮਾਂਡ ਹਾਸਲ ਕੀਤਾ ਸੀ ਜੋ ਅੱਜ ਖ਼ਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਠਾਨਕੋਟ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

ਦੱਸ ਦੱਈਏ ਕਿ ਜੋਗਿੰਦਰ ਪਾਲ ‘ਤੇ ਨਾਜਾਇਜ਼ ਮਾਈਨਿੰਗ ਦਾ ਦੋ ਸ਼ ਹੈ। 8 ਜੂਨ, 2022 ਨੂੰ, ਪੁਲਿਸ ਟੀਮ ਪਿੰਡ ਮਾਈਰਾ ਕਲਾਂ ਨੇੜੇ ਇੱਕ ਕਰੱਸ਼ਰ ਵਾਲੀ ਜਗ੍ਹਾ ਤੇ ਪਹੁੰਚੀ ਜਿੱਥੇ ਕੁਝ ਲੋਕ ਨਾਜਾਇਜ਼ ਮਾਈਨਿੰਗ ਕਰਦੇ ਪਾਏ ਗਏ। ਪੁਲਿਸ ਨੇ ਇਸ ਦੌਰਾਨ ਮੌਕੇ ਤੋਂ ਜੇਸੀਬੀ ਅਤੇ ਟਰੈਕਟਰ ਟਰਾਲੀ ਵੀ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਜੋਗਿੰਦਰ ਪਾਲ ਨੂੰ ਗ੍ਰਿ ਫ਼ਤਾਰ ਕਰ ਲਿਆ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂ ਡ ਖਤਮ ਹੋ ਰਿਹਾ ਹੈ।