Punjab

ਅਕਾਲੀ ਦਲ ਦਾ ਸਾਬਕਾ ਵਿਧਾਇਕ ਚੰਡੀਗੜ੍ਹ ‘ਚ ਗ੍ਰਿਫਤਾਰ

ਚੰਡੀਗੜ੍ਹ ਪੁਲਿਸ (Chandigarh Police)ਵੱਲੋਂ ਪੰਜਾਬ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ (Jasjeet Singh Banni) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਵਜਾ ਚੰਡੀਗੜ੍ਹ ਦੇ ਸੈਕਟਰ 8 ਦੇ ਬਾਜਾਰ ਵਿੱਚ ਸ਼ਰੇਆਮ ਪਿਸਤੌਲ ਲਹਿਰਾਉਣ ਦੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਰਾਹੀਂ ਪਤਾ ਲਗਾਇਆ ਕਿ ਪਿਸਤੌਲ ਲਹਿਰਾਉਣ ਵਾਲਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਹੈ। ਪੁਲਿਸ ਨੇ ਪਛਾਣ ਕਰਨ ਤੋਂ ਬਾਅਦ ਜਸਜੀਤ ਸਿੰਘ ਬੰਨੀ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਪਿਸਤੌਲ ਲਹਿਰਾਉਣ ਸਮੇਂ ਜਸਜੀਤ ਸਿੰਘ ਬੰਨੀ ਦਾ ਪਿਸਤੌਲ ਖਾਲੀ ਸੀ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਆਪਣੇ ਦੋਸਤਾਂ ਨਾਲ ਸੈਕਟਰ 8 ਦੀ ਮਾਰਕੀਟ ਵਿੱਚ ਪਹੁੰਚਿਆ ਸੀ। ਉਸ ਵੱਲੋਂ ਕਾਰ ਪਾਰਕ ਕਰਕੇ ਬਾਜ਼ਾਰ ਵਿੱਚੋਂ ਖਾਣਾ ਪੈਕ ਕਰਵਾ ਕੇ ਆਪਣੇ ਦੋਸਤਾਂ ਨਾਲ ਆਪਣੀ ਕਾਰ ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ ਖਾਣੇ ਨੂੰ ਬੋਨਟ ਤੇ ਰੱਖ ਕੇ ਖਾਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਕਾਰ ਵਿੱਚ ਉੱਚੀ-ਉੱਚੀ ਆਵਾਜ਼ ਵਿੱਚ ਗਾਣੇ ਵੀ ਚੱਲ ਰਹੇ ਸਨ। ਇਸ ਦੌਰਾਨ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੇ ਹਵਾ ਵਿੱਚ ਪਿਲਤੌਲ ਲਹਿਰਾਉਣਾ ਸ਼ੁਰੂ ਕਰ ਦਿੱਤਾ। ਨੇੜਲੇ ਦੁਕਾਨਦਾਰਾਂ ਨੇ ਇਸ ਤੋਂ ਘਬਰਾ ਕੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਸੈਕਟਰ 3 ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ। ਪੁੱਛਗਿਛ ਤੋਂ ਬਾਅਦ ਸੀਸੀਟੀਵੀ ਰਾਹੀਂ ਉਸ ਨੂੰ ਪਿਛਾਣਦੇ ਹੋਏ ਸੈਕਟਰ-8 ਦੀ ਮਾਰਕੀਟ ‘ਚ ਘੁੰਮਦੇ ਹੋਏ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਸ ਦਾ ਪਿਸਤੌਲ ਖਾਲੀ ਸੀ। ਪੁਲਿਸ ਵੱਲੋਂ ਉਸ ਪਾਸੋਂ ਲਾਇਸੰਸ ਦੀ ਮੰਗ ਕੀਤੀ ਗਈ ਸੀ ਪਰ ਉਹ ਦਿਖਾ ਨਹੀਂ ਸਕਿਆ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਹੈ।

ਇਸ ਤੋਂ ਪਹਿਲਾਂ ਵੀ ਜਸਜੀਤ ਸਿੰਘ ਕਈ ਵਾਰ ਚਰਚਾ ਵਿੱਚ ਆ ਚੁੱਕਾ ਹੈ। ਉਸ ਨੂੰ 2018 ਵਿੱਚ ਸੈਲੂਨ ਦੇ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਜ਼ਾ ਹੋ ਚੁੱਕੀ ਹੈ। 

ਦੱਸ ਦੇਈਏ ਕਿ ਜਸਜੀਤ ਸਿੰਘ ਸਾਬਕਾ ਮੰਤਰੀ ਕੈਪਟਨ ਕਵਲਜੀਤ ਸਿੰਘ ਦਾ ਲੜਕਾ ਹੈ। ਉਨ੍ਹਾਂ ਨੇ ਪਹਿਲੀ ਵਾਰ 2007 ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਪਰ ਹਾਰ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2009 ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ।

 

ਇਹ ਵੀ ਪੜ੍ਹੋ –    ਲੁਧਿਆਣਾ ਦੇਸ਼ ਦੇ ਸਭ ਤੋਂ ਵੱਡੇ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ, ਮੰਡੀ ਗੋਬਿੰਦਗੜ੍ਹ ਦੀ ਵੀ ਹਾਲਤ ਮਾੜੀ