ਬਿਉਰੋ ਰਿਪੋਰਟ – ਲੁਧਿਆਣ ਪੱਛਮੀ ਹਲਕੇ ਵਿਚ ਚੋਣ ਪ੍ਰਚਾਰ ਸਿਖਰਾਂ ਉੱਤੇ ਚਲ ਰਿਹਾ ਹੈ। ਜਦੋਂ ਦਾ ਖ਼ਾਲਸ ਟੀਵੀ ਦੀ ਟੀਮ ਭਾਰਤ ਭੂਸ਼ਣ ਆਸ਼ੂ ਦੇ ਦਫਤਰ ਪਹੁੰਚੀ ਤਾਂ ਉਹ ਆਪ ਤਾਂ ਨਹੀਂ ਮਿਲੇ ਪਰ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦਾ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਦਾ ਦਾਅਵਾ ਜ਼ਰੂਰ ਕੀਤਾ। ਹਰਮਿੰਦਰ ਸਿੰਘ ਗਿੱਲ਼ ਨੇ ਕਿਹਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿਸਦੀ ਮਿਸਾਲ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਬੁੱਢੇ ਨਾਲੇ ਤੇ ਲਗਾਇਆ ਨੀਂਹ ਪੱਥਰ ਤੋੜਨਾ ਹੈ। ਗਿੱਲ਼ ਨੇ ਕਿਹਾ ਕਿ ਮ੍ਰਿਤਕ ਵਿਧਾਇਕ ਗੋਗੀ ਦੇ ਪਰਿਵਾਰ ਨੂੰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਨਜ਼ਰ ਅੰਦਾਜ ਕੀਤਾ ਹੈ ਉਸ ਦਾ ਖਮਿਆਜਾ ਵੀ ਸਰਕਾਰ ਭੁਗਤੇਗੀ। ਜਿਸ ਵਿਅਕਤੀ ਨੂੂੰ ਕੇਜਰੀਵਾਲ ਨੇ ਵੱਡੇ-ਵੱਡੇ ਗੱਫੇ ਲੈ ਕੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਉਸ ਤੋਂ ਇਹ ਸੀਟ ਛਡਾ ਕੇ ਹੁਣ ਕੇਜਰੀਵਾਲ ਖੁਦ ਰਾਜ ਸਭਾ ਜਾਣਾ ਚਾਹੁੰਦਾ ਹੈ। ਕੇਜਰੀਵਾਲ ਇਨ੍ਹਾਂ ਕਾਹਲਾ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਸਰ 50 ਹਾਜ਼ਾਰ ਤੋਂ ਵੱਧ ਨੌਕਰੀਆਂ ਦੇਣ ਦੇ ਦਾਅਵੇ ‘ਤੇ ਗਿੱਲ ਨੇ ਕਿਹਾ ਕਿ ਇਹ ਉਹ ਨੌਕਰੀਆਂ ਦਿੱਤੀਆਂ ਗਈਆਂ ਹਨ ਜੋ ਕਾਂਗਰਸ ਸਰਾਕਰ ਨੇ Advertisement ਕਰਕੇ ਭਰਤੀ ਸ਼ੁਰੂ ਕੀਤੀ ਸੀ। ਗਿੱਲ਼ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸੇ ਵੀ ਮਹਿਕਮੇ ਵਿਚ ਨੌਕਰੀ ਕੱਢੀ ਹੈ ਤਾਂ ਉਹ ਜ਼ਰੂਰ ਦੱਸਣ। ਗਿੱਲ਼ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਲੁਟਣ ਦਾ ਕੰਮ ਜ਼ਰੂਰ ਸ਼ੁਰੂ ਕੀਤਾ ਨਾ ਕਿ ਨੌਕਰੀਆਂ ਦੇਣ ਦਾ। ਲੁਧਿਆਣਾ ਲੈਂਡ ਪੂਲਿੰਗ ਪਾਲਸੀ ਵੀ ਲੋਕਾਂ ਦੀ ਲੁੱਟ ਕਰਨ ਲਈ ਲਿਆਂਦੀ ਹੈ। ਵਿਰੋਧੀਆਂ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਹੰਕਾਰੀ ਕਹਿਣ ‘ਤੇ ਗਿੱਲ ਨੇ ਕਿਹਾ ਕਿ ਆਸ਼ੂ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਨੇ । ਉਨ੍ਹਾਂ ਪੁੱਛਿਆ ਕਿ ਕੀ ਆਸ਼ੂ ਨੇ ਕਿਸੇ ਤੋਂ ਪੈਸੇ ਕਢਵਾਉਣ ਲਈ ਆਪਣਾ ਹੰਕਾਰੀ ਰਵੱਇਆ ਦਿਖਾਇਆ ਹੈ। ਆਸ਼ੂ ਨੇ ਵਰਕਰਾਂ ਦੇ ਕੰਮ ਕਰਵਾਉਣ ਲਈ ਦਬਕਾ ਜ਼ਰੂਰ ਮਾਰਿਆ ਹੋ ਸਕਦਾ ਹੈ। ਜੋ ਲੀਡਰ ਵਰਕਰ ਲਈ ਲੜਦਾ ਹੀ ਨਹੀਂ ਉਹ ਲੀਡਰ ਕਿਸੇ ਕੰਮ ਦਾ ਨਹੀਂ ਹੈ। ਹਰਮਿੰਦਰ ਸਿੰਘ ਗਿੱਲ਼ ਨੇ ਕਿਹਾ ਕਿ ਸਾਡਾ ਮੁਕਾਬਲਾ ਸਰਕਾਰ ਨਾਲ ਹੈ ਪਰ ਜਦੋਂ ਲੁਧਿਆਣਾ ਪੱਛਮੀ ਹਲਕੇ ਵਿਚ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਲੀਡ ਮਿਲਣ ਦਾ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਸ ਸਮੇਂ ਭਾਜਪਾ ਵੱਲੋਂ ਦਿੱਤੇ ਨਾਅਰੇ ਜੋ ਰਾਮ ਕੋ ਲਾਏ ਹਮ ਉਨ ਕੋ ਲਾਏ ਗੇ। ਇਸ ਕਰਕੇ ਲੋਕ ਭਰਮ ਜਾਲ ਵਿਚ ਫਸ ਗਏ, ਜਿਸ ਕਾਰਨ ਲੋਕਾਂ ਤੋਂ ਰਾਮ ਮੰਦਿਰ ਦੇ ਨਾਮ ਤੇ ਵੋਟਾਂ ਮੰਗੀਆਂ ਗਈਆਂ ਸਨ ਪਰ ਹੁਣ ਉਹ ਮਾਹੌਲ ਨਹੀਂ ਹੈ। ਇਸ ਸਮੇਂ ਸਿੱਧਾ ਮੁਕਾਬਲਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਹੈ। ਬਾਕੀ ਪਾਰਟੀਆਂ ਜ਼ਰੂਰ ਥੋੜੀਆਂ ਵੋਟਾਂ ਲੈ ਕੇ ਜਾਣਗੀਆਂ। ਕੇਜਰੀਵਾਲ ਵੱਲੋਂ ਅਜੇ ਸਰਕਾਰ ਦੇ 2 ਸਾਲ ਬਾਕੀ ਹੋਣ ਤੇ ਦਿੱਤੇ ਬਿਆਨ ਤੇ ਗਿੱਲ਼ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਸਾਢੇ ਤਿੰਨ ਸਾਲ ਕੀ ਕੀਤਾ ਹੈ। ਜੇਕਰ ਇਨ੍ਹਾਂ ਕੋਲ ਪਾਵਰ ਸੀ ਤਾਂ ਇਨ੍ਹਾਂ ਦੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਆਪਣੇ ਰੱਖੇ ਨੀਂਹ ਪੱਥਰ ਕਿਉਂ ਤੋੜਨੇ ਪਏ। ਅਜਿਹੀ ਉਦਾਹਰਨ ਪਹਿਲਾਂ ਕਦੀ ਨਹੀਂ ਮਿਲਦੀ ਪਰ ਸਰਕਾਰ ਹੁਣ ਲੋਕਾਂ ਨੂੰ ਧਮਕਾ ਤੇ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਚਾਹੁੰਦੀਆਂ ਹਨ। ਗਿੱਲ਼ ਨੇ ਕਿਹਾ ਕਿ ਭਾਂਵੇ ਇਹ ਸਰਕਾਰੀ ਕੰਮ ਨਾ ਹੋਣ ਦੇਣ ਪਰ ਲੋਕ ਆਪਣੇ ਨਾਲ ਖੜਨ ਵਾਲੇੇ ਲੋਕਾਂ ਨੂੰ ਜਿਤਾਉਂਦੇ ਹਨ। ਸੰਜੀਵ ਅਰੋੜਾ ਗੁਰੂਗਰਾਮ ਰਹਿੰਦੇ ਨੇ ਪਰ ਆਸ਼ੂ ਹਮੇਸ਼ਾ ਲੁਧਿਆਣਾ ਹੀ ਰਹਿੰਦੇ ਹਨ ਇਸ ਕਰਕੇ ਲੋਕ ਆਸ਼ੂ ਨੂੰ ਹੀ ਚੁਣਗੇ। ਬੁੱਢੇ ਨਾਲੇ ਦੀ ਸਮੱਸਿਆ ਤੇ ਉਨ੍ਹਾਂ ਕਿਹਾ ਕਿ ਸਾਡਾ ਵਿਧਾਇਕ ਭਾਰਤ ਭੂਸ਼ਣ ਆਸ਼਼ੂ ਵਿਧਾਨ ਸਭਾ ਵਿਚ ਖੜਕਾਕੇ ਗੱਲ ਕਰੇਗਾ ਇਸ ਕਰਕੇ ਲੋਕ ਆਸ਼ੂ ਨੂੰ ਹੀ ਚੁਣਨਗੇ। ਕਾਂਗਰਸ ਤੇ ਭਾਜਪਾ ਤੇ ਅੰਦਰ ਖਾਤੇ ਹੋਏ ਗਠਜੋੜ ਬਾਰੇ ਗਿੱਲ਼ ਨੇ ਕਿਹਾ ਕਿ ਜੇਕਰ ਇਨ੍ਹਾਂ ਦੋਹਾਂ ਪਾਰਟੀਆਂ ‘ਚ ਹੀ ਗਠਜੋੜ ਹੋਣਾ ਹੈ ਤਾਂ ਫਿਰ ਮਗਰ ਕੀ ਰਹਿ ਗਿਆ। ਕੁਝ ਦਿਨ ਪਹਿਲਾਂ ਹੀ ਭਾਜਪਾ ਰਾਹੁਲ ਗਾਂਧੀ ‘ਤੇ ਪਰਚੇ ਦਰਜ ਕਰਵਾ ਰਹੀ ਹੈ ਪਰ ਲੋਕ ਵਾਪਸ ਕਾਂਗਰਸ ਨੂੰ ਪਰਤ ਰਹੇ ਹਨ ਅਕਾਲੀ ਦਲ ਵੱਲੋਂ ਸੋਹਣ ਸਿੰਘ ਠੰਡਲ ਤੇ ਪ੍ਰੀਤੀ ਮਲਹੋਤਰਾ ਨੂੰ ਲੁੁਧਿਆਣਾ ਵਿਚ ਪਾਰਟੀ ‘ਚ ਸ਼ਾਮਲ ਕਰਵਾਉਣ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਵੋਟਾਂ ਵੀ ਇੱਥੇ ਨਹੀਂ ਹਨ ਫਿਰ ਲੁਧਿਆਣਾ ‘ਚ ਪਾਰਟੀ ‘ਚ ਸ਼ਾਮਲ ਕਰਵਾਉਣ ਦਾ ਕੀ ਮਤਲਬ ਹੈ।
ਇਹ ਵੀ ਪੜ੍ਹੋ – ਮਨੋਰੰਜਨ ਕਾਲੀਆ ਨੇ ਭਾਜਪਾ ਦੀ ਜਿੱਤ ਦਾ ਕੀਤਾ ਦਾਅਵਾ