The Khalas Tv Blog Punjab ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜੇਲ੍ਹ ‘ਚ ਪਹਿਲੀ ਰਾਤ ਨਾ ਖਾਧਾ ਖਾਣਾ, ਕਿਸੇ ਨਾਲ ਗੱਲ ਵੀ ਨਹੀਂ ਕੀਤੀ…
Punjab

ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜੇਲ੍ਹ ‘ਚ ਪਹਿਲੀ ਰਾਤ ਨਾ ਖਾਧਾ ਖਾਣਾ, ਕਿਸੇ ਨਾਲ ਗੱਲ ਵੀ ਨਹੀਂ ਕੀਤੀ…

ਪਟਿਆਲਾ : ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ (Former minister Bharat Bhushan Ashu ) ਦੀ ਪਹਿਲੀ ਰਾਤ ਜੇਲ੍ਹ ਵਿੱਚ ਚੰਗੀ ਨਹੀਂ ਲੰਘੀ। ਉਨ੍ਹਾਂ ਨੇ ਨਾ ਤਾਂ ਖਾਣਾ ਖਾਧਾ ਅਤੇ ਨਾ ਹੀ ਕਿਸੇ ਨਾਲ ਗੱਲ ਕੀਤੀ। ਦੱਸ ਦੇਈਏ ਕਿ ਅਨਾਜ ਮੰਡੀਆਂ ’ਚ ਢੋਆ-ਢੁਆਈ ਘੁਟਾਲੇ(Scam in foodgrains) ‘ਚ ਨਿਆਇਕ ਹਿਰਾਸਤ ‘ਚ ਪਟਿਆਲਾ ਜੇਲ(Patiala jail) ਭੇਜ ਦਿੱਤਾ ਗਿਆ ਹੈ। ਭਾਰਤ ਭੂਸ਼ਣ ਆਸ਼ੂ ਨੂੰ ਬੁੱਧਵਾਰ ਰਾਤ ਕਰੀਬ 9.45 ਵਜੇ ਪਟਿਆਲਾ ਦੀ ਕੇਂਦਰੀ ਜੇਲ੍ਹ ਲਿਆਂਦਾ ਗਿਆ, ਜਿੱਥੇ ਪਹਿਲਾਂ ਉਸ ਦਾ ਮੈਡੀਕਲ ਚੈਕਅੱਪ ਕੀਤਾ ਗਿਆ।

ਸਾਬਕਾ ਕੈਬਨਿਟ ਮੰਤਰੀ ਆਸ਼ੂ ਨੂੰ ਰਾਤ ਵੇਲੇ ਜੌੜਾ ਮਿੱਲ ਦੀ ਬੈਰਕ ਵਿੱਚ ਰੱਖਿਆ ਗਿਆ ਸੀ। ਰਿਪੋਰਟ ਮਤਾਬਿਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜੇਲ੍ਹ ਦੀ ਪਹਿਲੀ ਰਾਤ ਵੀ ਰੋਟੀ ਨਹੀਂ ਖਾਧੀ। ਉਹ ਸਾਰੀ ਰਾਤ ਬੇਚੈਨ ਰਹੇ। ਉਹ ਸੌਣ ਲਈ ਲੇਟ ਗਏ, ਪਰ ਪਾਸੇ ਬਦਲਦੇ ਰਿਹੇ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਜੇਲ ‘ਚ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਰਿਹਾ ਹੈ।

ਅਦਾਲਤ ਨੇ ਸਾਬਕਾ ਮੰਤਰੀ ਆਸ਼ੂ ਨੂੰ ਜੇਲ੍ਹ ਭੇਜਿਆ

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਸਾਬਕਾ ਆਈਏਐਸ ਸੰਜੇ ਪੋਪਲੀ ਪਹਿਲਾਂ ਹੀ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਸਿੱਧੂ ਜਾਂ ਦਲੇਰ ਮਹਿੰਦੀ ਨਾਲ ਬੈਰਕ ਨੰਬਰ 10 ਵਿੱਚ ਬੰਦ ਹੈ।

Exit mobile version