India

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਹੋਇਆ ਦੇਹਾਂਤ, ਕ੍ਰਿਕਟ ਪ੍ਰੇਮੀਆਂ ‘ਚ ਸੋਗ ਦੀ ਲਹਿਰ

ਕ੍ਰਿਕਟ ਪ੍ਰੇਮੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਅੱਜ ਦੇਹਾਂਤ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਭਾਰਤੀ ਕ੍ਰਿਕਟਰਾਂ ‘ਚ ਸੋਗ ਦੀ ਲਹਿਰ ਹੈ।

ਪੁਲਿਸ ਮੁਤਾਬਕ ਸਾਬਕਾ ਭਾਰਤੀ ਕ੍ਰਿਕਟਰ ਡੇਵਿਡ ਜਾਨਸਨ ਆਪਣੇ ਅਪਾਰਟਮੈਂਟ ਦੇ ਬਾਹਰ ਮ੍ਰਿਤਕ ਪਾਇਆ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਵਿਡ ਜੂਡ ਜੌਨਸਨ  ਕਨਕਾ ਸ਼੍ਰੀ ਲੇਆਉਟ, ਕੋਥਾਨੂਰ ਵਿੱਚ ਆਪਣੇ ਅਪਾਰਟਮੈਂਟ ਤੋਂ ਡਿੱਗਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

1996 ‘ਚ ਖੇਡਿਆ ਸੀ ਪਹਿਲ ਟੈਸਟ ਮੈਚ

ਦੱਸ ਦੇਈਏ ਕਿ ਜਾਨਸਨ ਨੇ ਆਪਣਾ ਪਹਿਲਾ ਮੈਚ 1996 ਵਿੱਚ ਆਸਟਰੇਲੀਆ ਖਿਲਾਫ ਖੇਡਿਆ ਸੀ। ਇਸ ਤੋਂ ਬਾਅਦ ਉਸ ਨੇ ਦੱਖਣੀ ਅਫਰੀਕ ਖਿਲਾਫ ਟੈਸਟ ਮੈਚ ਵੀ ਖੇਡੇ ਹਨ। ਉਸ ਦਾ ਟੈਸਟ ਕਰਿਅਰ ਸਿਰਫ ਦੋ ਮੈਚਾਂ ਦਾ ਹੀ ਰਿਹਾ ਹੈ, ਜਿਸ ਵਿੱਚ ਉਸ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ –  ਪੁਲਿਸ ਨੇ ਤਿਆਰ ਕੀਤਾ ਡਰਾਫਟ, ਹਾਈਕੋਰਟ ਨੂੰ ਦਿੱਤੀ ਜਾਣਕਾਰੀ, ਸੁਰੱਖਿਆ ਨਹੀਂ ਰਹੀ ਫਰੀ