Punjab

ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈ ਕੋਰਟ ਵਲੋਂ ਦੁਬਾਰਾ ਰਾਹਤ

ਖਾਲਸ ਬਿਊਰੋ:ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈ ਕੋਰਟ ਵਲੋਂ ਦੁਬਾਰਾ ਰਾਹਤ ਦੇ ਦਿੱਤੀ ਗਈ ਹੈ। ਹਾਈ ਕੋਰਟ ਨੇ ਗਿਲਜ਼ੀਆਂ ਦੀ 2 ਹੋਰ ਹਫ਼ਤਿਆਂ ਤੱਕ ਗ੍ਰਿ ਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਜੁਆਬ ਦੇਣ ਅਤੇ ਸਟੇਟਸ ਰਿਪੋਰਟ ਦਾਖਲ ਕਰਨ ਲਈ ਅਦਾਲਤ ਤੋਂ ਹੋਰ ਸਮਾਂ ਮੰਗਿਆ ਹੈ,ਜਿਸ ਤੋਂ ਬਾਅਦ ਅਦਾਲਤ ਨੇ ਇਹ ਰਾਹਤ ਦੇਣ ਦਾ ਫੈਸਲਾ ਲਿਆ ਹੈ ।ਇਸ ਤੋਂ ਪਹਿਲਾਂ ਸਾਬਕਾ ਮੰਤਰੀ ਦਾ ਗ੍ਰਿ ਫਤਾਰੀ ‘ਤੇ 25 ਜੁਲਾਈ ਤੱਕ ਰੋਕ ਲਗਾਈ ਗਈ ਸੀ।

ਗਿਲਜੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਤੇ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ।ਉਹਨਾਂ ਉਤੇ ਜੰਗਲਾਤ ਮੰਤਰੀ ਹੁੰਦੇ ਹੋਏ ਕਰੋੜਾਂ ਦਾ ਘ ਪਲਾ ਕਰਨ ਦਾ ਦੋਸ਼ ਹੈ ।ਉਹਨਾਂ ਦਾ ਭਤੀਜਾ ਦਲਜੀਤ ਸਿੰਘ ਗਿਲਜੀਆਂ ਇਸੇ ਕੇਸ ਵਿੱਚ ਜੇ ਲ੍ਹ ਵਿੱਚ ਬੰ ਹੈ ਤੇ ਉਸ ਦੇ ਘਰ ‘ਤੇ ਵੀ ਵਿ ਜੀਲੈਂਸ ਨੇ ਰੇ ਡ ਕੀਤੀ ਸੀ ਤੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਘਰੋਂ ਕਾਫੀ ਸਬੂਤ ਮਿਲੇ ਹਨ।ਉਸ ਦੀ ਨਿੱਜੀ ਕਾਰ ਵੀ ਵਿ ਜੀਲੈਂਸ ਦੇ ਰਾਡਾਰ ਹੇਠ ਆਈ ਸੀ ਕਿਉਂਕਿ ਉਸ ਤੇ ਵਿਧਾਇਕ ਵਾਲਾ ਸਟੀਕਰ ਲਗਾ ਹੋਇਆ ਸੀ ਜਦੋਂ ਕਿ ਇਹ ਸਟੀਕਰ ਸਿਰਫ ਵਿਧਾਇਕਾਂ ਦੀ ਸਰਕਾਰੀ ਗੱਡੀ ‘ਤੇ ਹੀ ਲਗਾਇਆ ਦਾ ਸਕਦਾ ਹੈ ।ਗਿਲਜੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ 111 ਦਿਨਾਂ ਲਈ ਮੰਤਰੀ ਬਣੇ ਸਨ।ਉਹਨਾਂ ਤੋਂ ਪਹਿਲਾਂ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਵੀ ਭ੍ਰਿ ਸ਼ਟਾਚਾਰ ਦੇ ਦੋਸ਼ਾਂ ਹੇਠ ਨਾਭਾ ਜੇ ਲ੍ਹ ਵਿੱਚ ਬੰਦ ਹਨ।