‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੀਬੀਆਈ ਦੇ ਸਾਬਕਾ ਚੀਫ ਰੰਜੀਤ ਸਿਨਹਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 68 ਵਰ੍ਹਿਆਂ ਦੇ ਸਨ। ਰੰਜੀਤ ਸਿਨਹਾ ਨੇ ਦਿੱਲੀ ਵਿਖੇ ਆਖ਼ਰੀ ਸਾਹ ਲਏ। ਰੰਜੀਤ ਸਿਨਹਾ ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਵਰਗੇ ਮਹੱਤਵਪੂਰਨ ਅਹੁੱਦਿਆਂ ਉੱਤੇ ਰਹੇ ਹਨ। ਉਹ 1974 ਬੈਚ ਦੇ ਆਈਪੀਐੱਸ ਅਫ਼ਸਰ ਸਨ।
ਸਿਨਹਾ ਦੀ ਬੀਤੇ ਵੀਰਵਾਰ ਦੀ ਰਾਤ ਨੂੰ ਕੋਵਿਡ-19 ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ। ਜ਼ਿਕਰਯੋਗ ਹੈ ਕਿ ਉਹ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਮੁਖੀ ਵੀ ਰਹਿ ਚੁੱਕੇ ਹਨ ਤੇ ਦਿੱਲੀ ਵਿਚ ਕੇਂਦਰੀ ਜਾਂਚ ਬਿਊਰੋ ਵਿੱਚ ਸੀਨੀਅਰ ਅਹੁੱਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ। ਸਿਨਹਾ ਦਾ ਕਾਰਜਕਾਲ ਹਾਲ ਦੇ ਸਾਲਾਂ ਵਿੱਚ ਗੜਬੜ ਵਾਲਾ ਸੀ। 2014 ਵਿਚ ਉਹ ਇਕ ਤੋਂ ਬਾਅਦ ਇਕ ਵਿਵਾਦ ਵਿਚ ਘਿਰੇ ਹਨ।
Comments are closed.