‘ਦ ਖ਼ਾਲਸ ਬਿਊਰੋ : ਪੈਗੰਬਰ ਮੁਹੰਮਦ ਸਾਹਿਬ ਤੇ ਵਿਵਾਦਤ ਟਿਪਣੀਆਂ ਕਾਰਣ ਆ ਲੋ ਚਨਾ ਦਾ ਸ਼ਿਕਾ ਰ ਹੋ ਰਹੀ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਪੁਲਿ ਸ ਨੇ ਸੁਰੱਖਿਆ ਪ੍ਰਦਾਨ ਕੀਤੀ ਹੈ।ਪੈਗੰਬਰ ਮੁਹੰਮਦ ਵਿਰੁੱਧ ਉਨ੍ਹਾਂ ਦੀਆਂ ਵਿਵਾਦਿਤ ਟਿੱਪਣੀਆਂ ਲਈ ਭਾਰਤੀ ਜਨਤਾ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਭਾਜਪਾ ਦੇ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਸਾਹਿਬ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਜਾਨੋਂ ਮਾ ਰਨ ਦੀਆਂ ਧਮ ਕੀਆਂ ਮਿਲ ਰਹੀਆਂ ਸੀ ਤੇ ਇਸ ਸੰਬੰਧ ਵਿੱਚ ਵਿੱਚ ਐਫਆਈਆਰ ਵੀ ਦਰਜ ਕੀਤੀ ਸੀ। ਨੂਪੁਰ ਸ਼ਰਮਾ ਨੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ।
ਪੈਗੰਬਰ ਮੁਹੰਮਦ ਖਿਲਾਫ ਭਾਜਪਾ ਨੇਤਾਵਾਂ ਦੀ ਵਿਵਾਦਤ ਟਿੱਪਣੀ ਦੀ ਕਈ ਮੁਸਲਿਮ ਦੇਸ਼ਾਂ ਨੇ ਸਖਤ ਆਲੋ ਚਨਾ ਕੀਤੀ ਹੈ। ਇਸ ਦੌਰਾਨ ਭਾਜਪਾ ਨੇ ਐਤਵਾਰ ਨੂੰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਅਤੇ ਦਿੱਲੀ ਦੇ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਬਰਖਾਸਤ ਕਰ ਦਿੱਤਾ। ਮੁਸਲਿਮ ਸੰਗਠਨਾਂ ਦੇ ਵਿਰੋਧ ਅਤੇ ਕੁਵੈਤ, ਕਤਰ ਅਤੇ ਈਰਾਨ ਵਰਗੇ ਦੇਸ਼ਾਂ ਦੀ ਤਿੱਖੀ ਪ੍ਰਤੀਕਿਰਿਆ ਦੇ ਵਿਚਕਾਰ, ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਕਿਸੇ ਵੀ ਧਰਮ ਦੇ ਸ਼ਰਧਾਲੂ ਲੋਕਾਂ ਦੇ ਅਪਮਾਨ ਦੀ ਸਖ਼ਤ ਨਿੰਦਾ ਕਰਦੀ ਹੈ। ਕਰੀਬ 10 ਦਿਨ ਪਹਿਲਾਂ ਟੀਵੀ ‘ਤੇ ਇੱਕ ਬਹਿਸ ਦੌਰਾਨ ਸ਼ਰਮਾ ਦੀਆਂ ਟਿੱਪਣੀਆਂ ਅਤੇ ਜਿੰਦਲ ਦੇ ਇਤਰਾਜ਼ਯੋਗ ਟਵੀਟਾਂ ਦੇ ਖਿਲਾਫ ਟਵਿੱਟਰ ‘ਤੇ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਕੁਝ ਦੇਸ਼ਾਂ ਵਿੱਚ ਭਾਰਤੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ।