‘ਦ ਖ਼ਾਲਸ ਬਿਊਰੋ : ਬਜਾਜ ਸਮੂਹ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਲੰਬੀ ਬਿਮਾਰੀ ਤੋਂ ਬਾਅਦ ਪੁਣੇ ਵਿੱਚ ਦੇਹਾਂ ਤ ਹੋ ਗਿਆ| ਉਨ੍ਹਾਂ ਨੇ ਪੁਣੇ ਦੇ ਰੂਬੀ ਹਸਪਤਾਲ ‘ਚ ਆਖਰੀ ਸਾਹ ਲਿਆ। ਰਾਹੁਲ ਬਜਾਜ ਬਜਾਜ ਗਰੁੱਪ ਆਫ਼ ਕੰਪਨੀਆਂ ਦੇ ਮੁਖੀ ਸਨ।
ਉਸਨੇ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ, ਮੁੰਬਈ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ, ਅਤੇ ਹਾਰਵਰਡ ਤੋਂ ਐਮ.ਬੀ.ਏ. ਕੀਤੀ ਸੀ। ਬਜਾਜ ਰਾਜ ਸਭਾ ਦੇ ਸਾਬਕਾ ਮੈਂਬਰ ਸਨ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਬਿਜ਼ਨਸ ਕੌਂਸਲ, ਵਰਲਡ ਇਕਨਾਮਿਕ ਫੋਰਮ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।