India International

ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚਣਗੇ ਵਿਦੇਸ਼ੀ ਮਹਿਮਾਨ, ਬੰਗਲਾਦੇਸ਼ ਅਤੇ ਸੇਸ਼ੇਲਸ ਦੇ ਲੀਡਰ ਪਹੁੰਚੇ, ਪਾਕਿਸਤਾਨ ਨੂੰ ਨਹੀਂ ਦਿੱਤਾ ਸੱਦਾ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਐਨਡੀਏ ਸਰਕਾਰ ਬਣਾਉਣ ਜਾ ਰਿਹਾ ਹੈ। ਨਰਿੰਦਰ ਮੋਦੀ ਵੱਲੋਂ ਕੱਲ੍ਹ ਰਾਸਟਰਪਤੀ ਭਵਨ ‘ਚ 7.15 ਵਜੇ ਸਹੁੰ ਚੁੱਕੀ ਜਾਵੇਗੀ। ਜਿਸ ਵਿੱਚ ਕਈ ਵਿਦੇਸ਼ੀ ਮਹਿਮਾਨ ਵੀ ਸ਼ਾਮਲ ਹੋਣਗੇ। ਪਾਕਿਸਤਾਨ ਨੂੰ ਛੱਡ ਕੇ ਗੁਆਂਢੀ ਦੇਸ਼ਾਂ ਦੇ ਸੱਤ ਲੀਡਰ ਮੋਦੀ ਦੇ ਸਹੁੰ ਚੁੁੱਕ ਸਮਾਗਮ ਵਿੱਚ ਆਉਣਗੇ।

ਦੱਸ ਦੇਈਏ ਕਿ ਬੰਗਲਾਦੇਸ਼ ਅਤੇ ਸੇਸ਼ੇਲਸ ਦੇ ਲੀਡਰ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ, ਜਦਕਿ ਭੂਟਾਨ, ਨੇਪਾਲ, ਮਾਰੀਸ਼ਸ, ਨੇਪਾਲ ਅਤੇ ਸ਼੍ਰੀਲੰਕਾ ਦੇ ਲੀਡਰ ਐਤਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਣਗੇ। ਸੂਤਰਾਂ ਮੁਤਾਬਕ ਇਸਲਾਮਾਬਾਦ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ ਅਤੇ ਜੇ ਇਹ ਭੇਜਿਆ ਵੀ ਗਿਆ ਹੁੰਦਾ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੀ ਪਹਿਲਾਂ ਤਹਿ ਕੀਤੀ ਚੀਨ ਦੀ ਯਾਤਰਾ ਦੇ ਮੱਦੇਨਜ਼ਰ ਅਜਿਹਾ ਨਹੀਂ ਕਰ ਸਕਦੇ ਸਨ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੋਦੀ ਅਤੇ ਮੰਤਰੀ ਪ੍ਰੀਸ਼ਦ ਦੇ ਸਹੁੰ ਚੁੱਕ ਸਮਾਗਮ ਲਈ ਪਹੁੰਚਣ ਵਾਲੀ ਪਹਿਲੀ ਵਿਦੇਸ਼ੀ ਵਿਸ਼ੇਸ਼ ਮਹਿਮਾਨ ਹੈ। ਸੇਸ਼ੇਲਸ ਗਣਰਾਜ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਵੀ ਪਹੁੰਚੇ ਹਨ। ਭਾਰਤ ਨੇ ਪੱਛਮੀ ਹਿੰਦ ਮਹਾਸਾਗਰ ਵਿੱਚ ਰਣਨੀਤਕ ਤੌਰ ‘ਤੇ ਸਥਿਤ ਸੇਸ਼ੇਲਜ਼ ਦੀ ਮਦਦ ਕੀਤੀ ਹੈ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ, ਜਿਸ ਪਰਿਵਾਰ ਨੇ ਚਾਰ ਦਹਾਕਿਆਂ ਤੋਂ ਉੱਚ ਸਿਆਸੀ ਅਹੁਦਿਆਂ ‘ਤੇ ਕੰਮ ਕੀਤਾ ਹੈ,ਉਹ ਵੀ ਐਤਵਾਰ ਨੂੰ ਦਿੱਲੀ ਪਹੁੰਚਣਗੇ।

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਭਾਰਤ ਯਾਤਰਾ ਕਰਨਗੇ। ਉਨ੍ਹਾਂ ਦੀ ਵਿਦੇਸ਼ ਨੀਤੀ ਨੇ ਖਾਸ ਤੌਰ ‘ਤੇ ਚੀਨ ਪੱਖੀ ਝੁਕਾਅ ਲਿਆ ਸੀ ਪਰ ਬਰਫ਼ ਰਿਸ਼ਤੇ ਉਦੋਂ ਸੁਧਰੇ ਜਦੋਂ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਗੱਲਬਾਤ ਲਈ ਭਾਰਤ ਆਏ ਸਨ।

ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਵੀ ਐਤਵਾਰ ਨੂੰ ਪਹੁੰਚਣਗੇ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੋਬਗੇ ਵੀ ਕੱਲ੍ਹ ਦਿੱਲੀ ਪਹੁੰਚਣਗੇ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ ਕੁਮਾਰ ਦਹਿਲ ‘ਪ੍ਰਚੰਡ’ ਆਉਣ ਵਾਲੇ ਸੱਤ ਦੇਸ਼ਾਂ ਦੇ ਲੀਡਰਾਂ ਵਿੱਚੋਂ ਆਖਰੀ ਹੋਣਗੇ।

ਇਹ ਵੀ ਪੜ੍ਹੋ –  ਨਰਿੰਦਰ ਮੋਦੀ ਕੱਲ੍ਹ ਚੁੱਕਣਗੇ ਸਹੁੰ, ਸੁਰੱਖਿਆ ਦੇ ਸਖਤ ਪ੍ਰਬੰਧ, ਜਾ ਸਕਦੇ ਵਾਰਾਣਸੀ