ਬਿਉਰੋ ਰਿਪੋਰਟ – ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੰਗਰ (SRI DARBAR SAHIB LANGAR HALL) ਦੀ ਸੇਵਾ ਕਰ ਰਹੇ ਇੱਕ ਸੇਵਾਦਾਰ ਦੀ ਕੜਾਹੇ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਮੌਤ ਹੋ ਗਈ ਸੀ । ਇਸ ਨੂੰ ਵੇਖ ਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡਾ ਕਦਮ ਚੁੱਕਿਆ ਹੈ ।
ਕਮੇਟੀ ਵੱਲੋਂ ਕੜਾਹਿਆਂ ‘ਤੇ ਆਰਜੀ ਲੋਹੇ ਦੇ ਸਰੀਏ ਲਗਾਏ ਹਨ ਤਾਂਕੀ ਕੋਈ ਸੇਵਾਦਾਰ ਦੁਰਘਟਨਾ ਦਾ ਸ਼ਿਕਾਰ ਨਾ ਹੋਵੇ । ਇਸ ਦੇ ਨਾਲ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸੇਫਟੀ ਬੈਲਟ ਵੀ ਦਿੱਤੀ ਜਾਵੇਗੀ । ਜਿਸ ਨੂੰ ਤਿਆਰ ਕਰਵਾਉਣ ਦੇ ਲਈ SGPC ਵੱਲੋਂ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ।
3 ਅਗਸਤ ਨੂੰ ਲੰਗਰ ਹਾਲ ਵਿੱਚ ਆਲੂ ਨੂੰ ਜਦੋਂ ਉਬਾਲਾ ਦਿੱਤਾ ਜਾ ਰਿਹਾ ਸੀ ਤਾਂ ਪੈਰ ਫਿਸਲਣ ਦੀ ਵਜ੍ਹਾ ਕਰਕੇ 50 ਸਾਲਾ ਬਲਬੀਰ ਸਿੰਘ ਕਹਾੜੇ ਵਿੱਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਨਾਲ ਸੜ ਗਿਆ,ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਸੀ । SGPC ਦੇ ਵੱਲੋਂ ਉਸ ਦੇ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਦੇ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਗਈ ਸੀ ।