Punjab

ਪੰਜਾਬ ਦੇ ਵਿਦਿਆਰਥੀ ਬਿਨਾਂ ਫੀਸ ਦਾਖਲਾ ਲੈ ਪਾਉਣਗੇ । ਫੀ-ਸ਼ਿੱਪ ਅਤੇ ਸਕਾਲਰਸ਼ਿੱਪ ਦੀਆਂ ਅਰਜ਼ੀਆਂ ਸ਼ੁਰੂ !ਇਸ ਤਰ੍ਹਾਂ ਪੋਰਟਲ ਤੇ ਆਨਲਾਈਨ ਅਪਲਾਈ ਕਰੋ !

ਬਿਉਰੋ ਰਿਪੋਰਟ : ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਵੱਡਾ ਫੈਸਲਾ ਲਿਆ ਹੈ । ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਕੀਮ ਸ਼ੁਰੂ ਕੀਤੀ ਗਈ ਹੈ ।
ਸਮਾਜਿਕ ਨਿਆਂ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਖ ਟੀਚਾ ਅਤਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ 10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫ੍ਰੀ-ਸ਼ਿਪ ਕਾਰਡ ਜਾਰੀ ਕੀਤੀ ਜਾਵੇਗੀ । ਇਸ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਆਨਲਾਇਨ ਦਰਖਾਸਤਾਂ ਡਾ.ਅੰਬੇਦਕਰ ਸਕਾਲਰਸ਼ਿਪ ਪੋਰਟਲ https://scholarships.punjab.gov.in ‘ਤੇ ਲਈਆਂ ਜਾ ਰਹੀਆਂ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੀਮ ਦੀਆਂ ਹਦਾਇਤਾਂ ਸਕੀਮ ਡਿਟੇਲ ਵਿੱਚ ਜੀ.ਓ.ਆਈ ਗਾਈਡਲਾਇਨ ਮਾਰਚ 2021 ਵਿੱਚ ਦਰਜ ਹਨ। ਸਕਾਲਰਸ਼ਿਪ ਸਬੰਧੀ ਤਕਨੀਕੀ ਸਮੱਸਿਆ ਲਈ ਈ-ਮੇਲ ਆਈ.ਡੀ: pms.dsjem.punjab@gmail.com ਤੇ ਈ.ਮੇਲ ਕੀਤੀ ਜਾ ਸਕਦੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਫਾਇਦਾ ਲੈਣ ਵਾਲਾ ਵਿਦਿਆਰਥੀ ਪੰਜਾਬ ਰਾਜ ਦਾ ਵਸਨੀਕ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ। ਵਿਦਿਆਰਥੀ ਦੇ ਮਾਤਾ ਪਿਤਾ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਉਹ ਸਰਕਾਰੀ,ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਯੂਨੀਵਰਸਿਟੀ,ਕਾਲਜ ਜਾਂ ਫਿਰ ਸਕੂਲ ਵਿੱਚ ਪੜ੍ਹਾਈ ਕਰਦਾ ਹੋਵੇ। ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦਾ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਫ੍ਰੀ-ਸ਼ਿਪ ਕਾਰਡ ਕੇਵਲ ਫ੍ਰੈਸ਼ (ਕੋਰਸ ਦਾ ਪਹਿਲਾ ਸਾਲ) ਵਿਦਿਆਰਥੀਆਂ ਨੂੰ ਹੀ ਜ਼ਾਰੀ ਕੀਤਾ ਜਾਣਾ ਹੈ । ਫ੍ਰੀ-ਸ਼ਿਪ ਕਾਰਡ ਅਪਲਾਈ ਕਰਨ ਲਈ ਵਿਧੀ ਪੋਰਟਲ ਦੇ ਹੈਲਪ ਮੀਨੂੰ ਵਿੱਚ ਵਿਦਿਆਰਥੀ ਰਜਿਸਟਰੇਸ਼ਨ ਅਤੇ ਫ੍ਰੀ-ਸ਼ਿਪ ਕਾਰਡ ਮੈਨੂਅਲ ਵਿੱਚ ਦਰਜ਼ ਹੈ। ਰਿਨਿਉਅਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਜਰੂਰਤ ਨਹੀ ਹੁੰਦੀ। ਉਨ੍ਹਾਂ ਦੀਆਂ ਦਰਖ਼ਾਸਤਾਂ ਸੰਸਥਾ ਦੀ ਆਈ.ਡੀ. ਵਿੱਚ ਆਪਣੇ ਆਪ ਜਰਨੇਟ ਹੁੰਦੀਆਂ ਹਨ। ਇਸ ਤੋਂ ਇਲਾਵਾ ਸਕਾਲਰਸ਼ਿਪ ਦੀ ਅਦਾਇਗੀ ਲਈ ਬਿਨੈਕਾਰ ਦਾ ਬੈਂਕ ਖਾਤਾ ਅਧਾਰ ਸੀਡਡ ਅਤੇ ਐਕਟਿਵ ਮੋੜ ਵਿੱਚ ਹੋਣਾ ਚਾਹੀਦਾ ਹੈ ਅਤੇ ਨਵੇ ਵਿਦਿਆਰਥੀਆਂ ਲਈ ਆਮਦਨ ਸਰਟੀਫਿਕੇਟ ਜਿਹੜਾ ਤਹਿਸੀਲਦਾਰ/ਨੈਬ ਤਹਿਸੀਲਦਾਰ ਵੱਲੋਂ ਜਾਰੀ ਹੋਇਆ ਹੋਵੇ, ਮੰਨਿਆ ਜਾਵੇਗਾ।