ਬਿਉਰੋ ਰਿਪੋਰਟ – ਕੈਨੇਡਾ ਅਤੇ ਆਸਟ੍ਰਲੀਆ (Canada and Australia) ਦੀ ਸਖਤੀ ਤੋਂ ਬਾਅਦ ਹੁਣ ਭਾਰਤੀਆਂ ਦਾ ਨਿਊਜ਼ੀਲੈਂਡ (Newzealand)ਜਾਣ ਦਾ ਚਾਹ ਵੱਧ ਗਿਆ ਹੈ । ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜ਼ਿਆਦਾ ਵੀਜ਼ਾ ਅਰਜ਼ੀਆਂ (Visa Application) ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਸੈਲਾਨੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕ੍ਰਿਸਮਿਸ ਦੀਆਂ ਛੁੱਟੀਆਂ (Christmas Holidays) ਦੇ ਲਈ ਉਹ 15 ਅਕਤੂਬਰ ਤੱਕ ਆਪਣੀਆਂ ਵਿਜ਼ਟਰ ਵੀਜ਼ਾ (Vistor Visa) ਲਈ ਅਰਜ਼ੀਆਂ ਦੇ ਦੇਣ ।
ਇਸ ਤੋਂ ਇਲਾਵਾ ਚੀਨੀ ਨਵੇਂ ਸਾਲ ਅਤੇ ਨਵੇਂ ਸਾਲ ਮੌਕੇ ਯਾਤਰਾ ਕਰਨ ਵਾਲੇ ਵਿਅਕਤੀ 15 ਨਵੰਬਰ 2024 ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਗਈ ਹੈ । ਯਾਤਰੀਆਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੂਰੀਆਂ ਅਰਜ਼ੀਆਂ ਪ੍ਰਦਾਨ ਕਰਨ ਲਈ ਅਪੀਲ ਕੀਤੀ ਗਈ ਹੈ। ਜਿਨ੍ਹਾਂ ਅਰਜ਼ੀਆਂ ਵਿੱਚ ਸਹਾਇਕ ਦਸਤਾਵੇਜ਼ ਜਾਂ ਅੰਗਰੇਜ਼ੀ ਟ੍ਰਾਂਸਲੇਸ਼ਨ ਸ਼ਾਮਿਲ ਨਹੀਂ ਹੋਣਗੇ ,ਉਨ੍ਹਾਂ ਨੇ ਰੱਦ ਹੋਣ ਦੀ ਜ਼ਿਆਦਾ ਆਸ ਹੈ ।
ਨਿਊਜ਼ੀਲੈਂਡ ਵੀਜ਼ਾ ਲਈ ਹੋਰ ਗਾਈਡ ਲਾਈਨ
1.ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਉਹ ਯਕੀਨੀ ਬਣਾਉਣ ਕਿ ਨਿਊਜ਼ੀਲੈਂਡ ਤੋਂ ਰਵਾਨਗੀ ਤੋਂ ਬਾਅਦ ਪਾਸਪੋਰਟ (Passport) ਘੱਟੋ-ਘੱਟ 3 ਮਹੀਨਿਆਂ ਦੇ ਲਈ ਵੈਲਿਡ ਹੋਏ । ਇਹ ਨਿਯਮ ਹਰ ਤਰ੍ਹਾਂ ਦੇ ਵੀਜ਼ੇ ‘ਤੇ ਲਾਗੂ ਹੁੰਦਾ ਹੈ ।
2. ਵੀਜ਼ਾ ਅਰਜ਼ੀ ਦੇ ਨਾਲ ਪਾਸਪੋਰਟ ਦੀ ਸਾਫ ਕਾਪੀ ਸਕੈਨ ਕਰਕੇ ਲਗਾਈ ਜਾਵੇਂ
3. ਆਪਣੀ ਵੀਜ਼ਾ ਅਰਜ਼ੀ ਵਿੱਚ ਆਪਣੇ ਪਾਸਪੋਰਟ ਵਿੱਚ ਫੋਟੋ ਪੰਨੇ ਦੀ ਇੱਕ ਸਪਸ਼ਟ ਸਕੈਨ ਕੀਤੀ ਕਾਪੀ ਸ਼ਾਮਲ ਕਰੋ।
4. ਫਾਰਮ ਭਰਨ ਦੌਰਾਨ ਉਸ ਨੂੰ 2 ਵਾਰ ਚੈੱਕ ਕਰੋ,ਜਿਵੇਂ ਨਾਂ,ਪਾਸਪੋਰਟ ਨੰਬਰ,ਜਨਮ ਦਿਨ ਦੀ ਤਰੀਕ ।
5. ਅਰਜ਼ੀ ਵਿੱਚ ਨਿਊਜ਼ੀਲੈਂਡ ਆਉਣ ਦਾ ਅਸਲ ਕਾਰਨ ਜ਼ਰੂਰ ਦੱਸੋਂ,ਵਾਪਸ ਜਾਣ ਦੀ ਤਰੀਕ ਵੀ ਦੱਸਣੀ ਹੋਵੇਗੀ ।
6. ਅੰਗਰੇਜ਼ੀ ਵਿੱਚ ਸਹਾਇਕ ਦਸਤਾਵੇਜ਼ ਪ੍ਰਦਾਨ ਕਰੋ ਜਾਂ ਗੈਰ-ਅੰਗਰੇਜ਼ੀ ਦਸਤਾਵੇਜ਼ਾਂ ਲਈ ਅੰਗਰੇਜ਼ੀ ਅਨੁਵਾਦ ਪ੍ਰਦਾਨ ਕਰੋ।
ਫੀਸਾਂ ਅਤੇ ਲੇਵੀਜ਼ ਦੇ ਵੀਜ਼ਾ ਖਰਚਿਆਂ ਵਿੱਚ ਵਾਧਾ 1 ਅਕਤੂਬਰ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਵਿਜ਼ਟਰ ਵੀਜਾ ਬੈਂਡ-ਏ ਵਾਲੀ ਫੀਸ ਹੁਣ 190 ਤੋਂ ਵੱਧ ਕੇ 300 ਡਾਲਰ ਹੋਣ ਜਾ ਰਹੀ ਹੈ। ਲੈਵੀ 21 ਡਾਲਰ ਤੋਂ ਵਧ ਕੇ 41 ਡਾਲਰ ਹੋ ਰਹੀ ਹੈ। ਪੈਸੇਫਿਕ ਲੋਕਾਂ ਵਾਸਤੇ ਇਹ ਫੀਸ 175 ਡਾਲਰ ਅਤੇ 41 ਡਾਲਰ ਰਹੇਗੀ।