‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਸਵਿੱਸ ਬੈਂਕਾਂ ਵਿੱਚ ਭਾਰਤੀ ਖਾਤਾਧਾਰਕਾਂ ਦੀ ਜਮਾਂ ਰਾਸ਼ੀ ਵਿੱਚ ਸਾਲ 2019 ਤੋਂ ਬਾਅਦ ਕਮੀ ਆਈ ਹੈ। ਹਾਲਾਂਕਿ ਵਿੱਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਵਿੱਸ ਬੈਂਕ ਦੇ ਅਧਿਕਾਰੀਆਂ ਤੋਂ ਇਸਦੀ ਵਿਸਥਾਰ ਰਿਪੋਰਟ ਮੰਗੀ ਹੈ।
ਇਸ ਤੋਂ ਇਲਾਵਾ ਸਵਿੱਸ ਬੈਂਕ ਦੇ ਅਧਿਕਾਰੀਆਂ ਤੋਂ ਸਾਲ 2020 ਵਿੱਚ ਜਮ੍ਹਾਂ ਹੋਏ ਪੈਸੇ ਵਿਚ ਆਏ ਬਦਲਾਅ ਦੀ ਸੰਭਾਵੀ ਵਜ੍ਹਾ ਵੀ ਪੁੱਛੀ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਵਿੱਤ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਭਾਰਤੀਆਂ ਵੱਲੋਂ ਜਮ੍ਹਾਂ ਕਰਵਾਈ ਗਈ ਰਾਸ਼ੀ ਹੁਣ ਅੱਧੀ ਰਹਿ ਗਈ ਹੈ।ਪਰ ਮੰਤਰਾਲੇ ਨੇ ਇਸ ਸੰਬੰਧੀ ਕੋਈ ਅੰਕੜਾ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਵਿੱਟਜ਼ਰਲੈਂਡ ਬੈਂਕਾਂ ਦੇ ਅੰਕਰੇ ਦੇ ਹਵਾਲੇ ਤੋਂ ਨਿਊਜ਼ ਏਜੰਸੀ ਪੀਟੀਆਈ ਨੇ 17 ਜੂਨ ਨੂੰ ਖਬਰ ਦਿੱਤੀ ਸੀ ਕਿ ਇੱਥੇ ਦੀਆਂ ਕੰਪਨੀਆਂ ਦਾ ਸਵਿੱਸ ਬੈਂਕਾਂ ਵਿੱਚ ਜਮ੍ਹਾਂ ਪੈਸਾ 2020 ਵਿੱਚ 13 ਸਾਲ ਵਿਚ ਸਭ ਤੋਂ ਵੱਧ 2.55 ਅਰਬ ਸਵਿੱਸ ਬੈਂਕਾਂ ਜਾਂ 20700 ਕਰੋੜ ਹੋ ਗਿਆ ਹੈ।