India

ਕੇਰਲਾ : ਹੜ੍ਹ ਨਾਲ ਹਾਲਾਤ ਬੇਕਾਬੂ, 26 ਲੋਕਾਂ ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੱਖਣੀ ਭਾਰਤੀ ਸੂਬੇ ਕੇਰਲਾ ਵਿੱਚ ਹੜ੍ਹ ਨਾਲ ਹਾਲਾਤ ਬੇਕਾਬੂ ਹੋ ਗਏ ਹਨ। ਇਸ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਪੰਜ ਬੱਚੇ ਵੀ ਸ਼ਾਮਿਲ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਕੇਰਲ ਦੇ ਕੋਟਿਆਮ ਜਿਲ੍ਹੇ ਵਿਚ ਮੀਂਹ ਕਾਰਨ ਕਈ ਲੋਕਾਂ ਦੇ ਘਰ ਤਬਾਹ ਹੋ ਗਏ ਹਨ ਤੇ ਵੱਡੀ ਸੰਖਿਆਂ ਵਿਚ ਲੋਕ ਪਾਣੀ ਵਿਚ ਫਸੇ ਹੋਏ ਹਨ।

ਜਾਣਕਾਰੀ ਅਨੁਸਾਰ ਮੀਂਹ ਕਾਰਣ ਕੇਰਲ ਵਿਚ ਖਤਰਨਾਕ ਤਰੀਕੇ ਨਾਲ ਜਮੀਨ ਬੈਠ ਰਹੀ ਹੈ ਤੇ ਭਾਰਤੀ ਸੈਨਾ ਲੋਕਾਂ ਨੂੰ ਬਚਾਉਣ ਦੇ ਕਾਰਜ ਵਿਚ ਲੱਗੀ ਹੋਈ ਹੈ। ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਹੋ ਰਹੀ ਹੈ।


ਇਹ ਵੀ ਦੱਸ ਦਈਏ ਕਿ ਕੇਰਲ ਵਿਚ ਲਗਾਤਾਰ ਮੀਂਹ ਕਾਰਨ ਕਈ ਬੰਨ੍ਹਾਂ ਉੱਤੇ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਅਲਰਟ ਜਾਰੀ ਕੀਤਾ ਗਿਆ ਹੈ। ਏਸ਼ੀਆ ਦੇ ਸਭ ਤੋਂ ਉੱਚੇ ਇਡੁੱਕੀ ਡੈਮ ਦੇ ਪਾਣੀ ਦਾ ਪੱਧਰ ਇਸ ਵੇਲੇ 2,396.96 ਫੁੱਟ ਹੈ। 2403 ਫੁੱਟ ਉੱਤੇ ਡੈਮ ਪੂਰੀ ਤਰ੍ਹਾਂ ਭਰ ਜਾਵੇਗਾ। ਸ਼ੋਲਾਇਰਾ ਪਦਮਾ, ਕੱਕੀ ਤੇ ਇਦਾਮਾਲਾਇਰ ਵਰਗੇ ਡੈਮ ਵੀ ਪਾਣੀ ਨਾਲ ਭਰ ਰਹੇ ਹਨ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਿਅਨ ਦੀ ਪ੍ਰਧਾਨਗੀ ਵਾਲੀ ਸਰਕਾਰ ਨੇ ਹਾਲਾਤ ਦੇਖ ਲਏ ਹਨ ਤੇ ਮੀਟਿੰਗਾਂ ਹੋ ਰਹੀਆਂ ਹਨ।