‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਆਪਣੇ ਯਾਤਰੀਆਂ ਲਈ ਪਾਬੰਦੀਆਂ ਵਿਚ ਢਿੱਲ ਦਿੰਦਿਆਂ ਉਡਾਨ ਸੇਵਾਵਾਂ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਅਜਿਹੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੀ ਸ਼ਰਤ ਰੱਖੀ ਗਈ ਹੈ।
ਗਲਫ ਨਿਊਜ਼ ਦੀ ਖ਼ਬਰ ਦੇ ਅਨੁਸਾਰ ਦੁਬਈ ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਬਾਰੇ ਸਰਵਉਚ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿੱਚ ਦੁਬਈ ਦੇ ਟਰੈਵਲ ਪ੍ਰੋਟੋਕੋਲ ਵਿੱਚ ਸੋਧਾਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 ਵਿਚ ਯੂਏਈ ਨੇ ਭਾਰਤ ਅਤੇ ਦੂਜੇ ਦੇਸ਼ਾਂ ਦੇ ਸੈਲਾਨੀਆਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਸੀ। ਪਰ ਭਾਰਤ ਵਿਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਇਹ ਰੋਕਾਂ ਫਿਰ ਲਗਾ ਦਿੱਤੀਆਂ ਸਨ।