Punjab

ਚੋਣ ਕਮਿਸ਼ਨ ਦਾ ਵੱਡਾ ਉਪਰਾਲਾ, BLO,s ਨੂੰ ਇਹ ਕੰਮ ਕਰਨ ‘ਤੇ ਮਿਲਣਗੇ ਪੈਸੇ

ਪੰਜਾਬ ਦੇ ਚੋਣ ਕਮਿਸ਼ਨ ਅਧਿਕਾਰੀ (Election Commission Officer) ਸਿਬਿਨ ਸੀ (Cibin C) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਬੀ.ਐਲ.ਓਜ਼ (BLO) ਆਪਣੇ ਬੂਥ ਉੱਤੇ ਵੱਧ ਵੋਟਿੰਗ ਕਰਵਾਉਣਗੇ ਉਨ੍ਹਾਂ ਨੂੰ 5000 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਐਲਾਨ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਦੀਆਂ ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਦੀ ਵਿੱਚ ਕੀਤਾ ਗਿਆ ਹੈ। ਸਿਬਿਨ ਸੀ ਨੇ ਕਿਹਾ ਕਿ 2019 ਦੇ ਮੁਕਾਬਲੇ 10 ਫੀਸਦ ਵੱਧ ਵੋਟਾਂ ਪਵਾਉਣ ਵਾਲੇ ਜਾ ਇਸ ਤੋਂ ਵੱਧ ਵੋਟਾਂ ਪਵਾਉਣ ਵਾਲੇ ਬੀ.ਐਲ.ਓਜ਼ ਨੂੰ 5000 ਹਜ਼ਾਰ ਰੁਪਏ ਅਤੇ ਸੂਬਾ ਪੱਧਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਿਬਿਨ ਸੀ ਨੇ ਬੀ.ਐਲ.ਓਜ਼ ਨੂੰ ਕਿਹਾ ਕਿ ਉਹ ਖੁਦ ਘਰ-ਘਰ ਜਾ ਕੇ ਵੋਟਰ ਸਲਿੱਪਾਂ ਅਤੇ ਵੋਟਿੰਗ ਸੱਦਾ ਪੱਤਰ ਦੇਣ। ਇਹ ਕੰਮ ਕਿਸੇ ਹੋਰ ਤੇ ਨਾਂ ਛੱਡਿਆ ਜਾਵੇ। ਸਿਬਿਨ ਸੀ ਨੇ ਕਿਹਾ ਕਿ ਸਵੀਪ ਟੀਮਾਂ ਅਤੇ ਅਤੇ ਬੀ.ਐਲ.ਓਜ਼ ਨੇ ਹੁਣ ਤੱਕ ਬਹੁਤ ਵਧਿਆ ਕੰਮ ਕੀਤਾ ਹੈ। ਸਭ ਨੇ ਮਿਲ ਕੇ ਵੋਟਿੰਗ ਨੂੰ 70% ਤੋਂ ਪਾਰ ਪਹੁੰਚਾਉਣਾ ਹੈ।

ਇਸ ਮੌਕੋ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਕਿਹਾ ਕਿ ਵੋਟਾਂ ਦੇ ਦਿਨ ਵੋਟਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਦੌਰਾਨ ਜ਼ਿਲ੍ਹਾ ਸਵੀਪ ਅਤੇ ਸੋਸ਼ਲ ਮੀਡੀਆ ਟੀਮਾਂ ਪੋਲਿੰਗ ਸਟੇਸ਼ ਉੱਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਵੀਡੀਓ ਗਰਾਫੀ ਕਰਨ ਅਤੇ ਵੋਟਰਾਂ ਦੇ ਦਿੱਤੇ ਗਏ ਵਿਚਾਰਾਂ ਨੂੰ ਰਿਕਾਰਡ ਕਰਨ। ਜਿਨ੍ਹਾਂ ਵਿੱਚੋਂ ਵਧੀਆ ਵੀਡੀਓਜ਼ ਨੂੰ ਚੋਣ ਕਮਿਸ਼ਨ ਤੱਕ ਭੇਜਿਆ ਜਾਵੇ।

ਇਹ ਵੀ ਪੜ੍ਹੋ –  ਪੰਜਾਬ ‘ਚ ਵਾਇਰਲ ਹੋਈ ਅਸ਼ਲੀਲ ਵੀਡੀਓ, ਸਿਆਸਤ ਚ ਆਇਆ ਭੂਚਾਲ