ਬਿਉਰੋ ਰਿਪੋਰਟ – ਬ੍ਰਿਟੇਨ ਵਿੱਚ 5 ਪੰਜਾਬੀਆਂ ਨੂੰ 122 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ 23 ਸਾਲ ਦੇ ਪੰਜਾਬੀ ਡਰਾਈਵਰ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਅਤੇ ਮਨਜੋਤ ਸਿੰਘ ਨੂੰ ਕਤਲ ਦੇ ਲਈ 28-28 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਧਰ ਸੁਖਮਨਦੀਪ ਨੂੰ ਹਮਲੇ ਵਿੱਚ ਮਦਦ ਕਰਨ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਹੈ।
ਪੰਜਾਂ ਪੰਜਾਬੀਆਂ ਨੇ ਅਗਸਤ 2023 ਵਿੱਚ ਇੱਕ ਡਿਲੀਵਰੀ ਡਰਾਈਵਰ ਅਰਮਾਨ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ । ਪੱਛਮੀ ਇੰਗਲੈਂਡ ਦੇ ਸ਼ਸਬਰੀ ਸ਼ਹਿਰ ਵਿੱਚ ਅਰਮਾਨ ‘ਤੇ ਤੇਜ਼ਧਾਰ ਹਥਿਆਰ, ਹਾਕੀ, ਲੋਹੇ ਦੀ ਰਾਡ, ਚਾਕੂ ਅਤੇ ਕ੍ਰਿਕਟ ਬੈਟ ਦੇ ਨਾਲ ਹਮਲਾ ਕੀਤਾ ਗਿਆ ਸੀ।
ਪਿਛਲੇ 5 ਹਫ਼ਤਿਆਂ ਤੋਂ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ 2 ਕਾਰਾਂ ਵਿੱਚ 8 ਨਕਾਬਪੋਸ਼ ਲੋਕ ਅਰਮਾਨ ‘ਤੇ ਹਮਲਾ ਕਰਨ ਦੇ ਲਈ ਪਹੁੰਚੇ ਸਨ। ਉਨ੍ਹਾਂ ਦੇ ਕੋਲ ਖ਼ਤਰਨਾਕ ਹਥਿਆਰ ਸਨ। ਸਾਰਿਆਂ ਨੇ ਕਾਲੇ ਰੰਗ ਦੇ ਮਾਸਕ ਪਾਏ ਹੋਏ ਸਨ।
ਮੁਲਜ਼ਮ ਭਾਰਤੀਆਂ ਦੇ ਖ਼ਿਲਾਫ਼ ਕੇਸ ਲੜ ਰਹੇ ਵਕੀਲ ਨੇ ਕੋਰਟ ਵਿੱਚ ਕਿਹਾ ਕਿ ਮੁਲਜ਼ਮ ਨੇ ਅਰਮਾਨ ਸਿੰਘ ਦੇ ਸਿਰ ‘ਤੇ ਤਿੰਨ ਵਾਰ ਕੁਹਾੜੀ ਨਾਲ ਵਾਰ ਕੀਤਾ, ਪੋਸਟਮਾਰਟਮ ਰਿਪੋਰਟ ਵਿੱਚ ਸਿਰ ‘ਤੇ ਕਈ ਫਰੈਕਚਰ ਆਏ ਸਨ। ਇਸ ਦੇ ਬਾਅਦ ਰਾਡ, ਹਾਕੀ ਨਾਲ ਹਮਲਾ ਹੋਇਆ ਬਾਅਦ ਵਿੱਚੋਂ ਪਿੱਠ ਵਿੱਚ ਚਾਕੂ ਮਾਰਿਆ ਗਿਆ। ਅਰਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਹਮਲੇ ਦੀ ਵਜ੍ਹਾ ਸਾਫ਼ ਨਹੀਂ
ਅਦਾਲਤ ਨੇ ਹਮਲੇ ਦੀ ਵਜ੍ਹਾ ਨਹੀਂ ਦੱਸੀ ਹੈ। ਅਰਮਾਨ ਦੇ ਵਕੀਲ ਨੇ ਕਿਹਾ ਕਤਲ ਨੂੰ ਸਾਬਿਤ ਕਰਨ ਦੇ ਲਈ ਇਹ ਜ਼ਰੂਰੀ ਨਹੀਂ ਕਿ ਮਕਸਦ ਸਾਬਿਤ ਕੀਤਾ ਜਾਏ। ਨਾ ਹੀ ਇਹ ਸਾਬਿਤ ਕਰਨ ਦੀ ਜ਼ਰੂਰਤ ਹੈ ਅਜਿਹਾ ਕਿਉਂ ਹੋਇਆ। ਇਸ ਮਾਮਲੇ ਵਿੱਚ ਇਹ ਸਾਬਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਹਮਲਾ ਕਿਉਂ ਹੋਇਆ। ਕਤਲ ਬਹੁਤ ਹੀ ਬੁਰੇ ਤਰੀਕੇ ਨਾਲ ਹੋਇਆ, ਇਸ ਲਈ ਮੁਲਜ਼ਮਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ।