Punjab

ਸੰਗਰੂਰ ਕਾਰ ਹਾਦਸੇ ‘ਚ ਪੰਜ ਲੋਕ ਜ਼ਿੰਦਾ ਸੜੇ, ਮੂਕ ਦਰਸ਼ਕ ਬਣੇ ਰਹੇ ਲੋਕ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ ‘ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਮ੍ਰਿਤਕ ਕਿਸੇ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ। ਇਹ ਹਾਦਸਾ ਸੰਗਰੂਰ ਦੇ ਸੁਨਾਮ ਰੋਡ ‘ਤੇ ਵਾਪਰਿਆ।

ਘਟਨਾ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਹ ਕੁੱਝ ਨਹੀਂ ਕਰ ਸਕੇ। ਕਾਰ ਦਾ ਸੈਂਟਰ ਲੌਕ ਲੱਗਣ ਕਰਕੇ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਕਾਰ ਦੀ ਜਿਸ ਟਰੱਕ ਨਾਲ ਟੱਕਰ ਹੋਈ, ਉਹ ਡੀਜ਼ਲ ਟੈਂਕ ਸੀ, ਜਿਸ ਤੋਂ ਡੀਜ਼ਲ ਲੀਕ ਹੋਣ ਲੱਗਿਆ ਅਤੇ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕ ਸੰਗਰੂਰ ਵਾਲੇ ਪਾਸਿਓਂ ਇੱਕ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ ਅਤੇ ਓਵਰਟੇਕ ਕਰਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ ਹੋਈ, ਜਿਸ ਦੇ ਬਾਅਦ ਕਾਰ ਨੂੰ ਅੱਗ ਲੱਗ ਗਈ। ਸੈਂਟਰ ਲੌਕ ਹੋਣ ਕਾਰਨ ਕਾਰ ਵਿੱਚ ਮੌਜੂਦ ਲੋਕ ਦਰਵਾਜ਼ਾ ਨਹੀਂ ਖੋਲ੍ਹ ਸਕੇ ਅਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।