Punjab

ਸੰਗਰੂਰ ‘ਚ ਵਾਪਰਿਆ ਵੱਡਾ ਹਾਦਸਾ, ਮਜਦੂਰਾ ਦੇ ਪਰਿਵਾਰਾਂ ‘ਚ ਛਾਇਆ ਮਾਤਮ

ਸੰਗਰੂਰ ‘ਚ ਇਸ ਸਮੇਂ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸ਼ੈਲਰ ਦੀ ਕੰਧ ਡਿੱਗਣ ਦੇ ਕਾਰਨ ਤਿੰਨ ਮਜਦੂਰਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਪਿੰਡ ਕਣਕਵਾਲ ਭੰਗੂਆ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਕੰਧ ਦਾ ਕੰਮ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮਜਦੂਰਾਂ ਵੱਲੋਂ ਕੰਧ ਨੂੰ ਪਲੱਸਤਰ ਕੀਤਾ ਜਾ ਰਿਹਾ ਸੀ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਇਸ ਵਿੱਚ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

ਪੰਜ ਮਜਦੂਰ ਕੰਧ ਨੂੰ ਕਾਫੀ ਉਚਾਈ ਤੋਂ ਪਲੱਸਤਰ ਕਰ ਰਹੇ ਸਨ ਅਤੇ ਅਚਾਨਕ ਹੀ ਸਾਰੇ ਮਜਦੂਰ ਹੇਠਾਂ ਡਿੱਗ ਗਏ, ਜਿਸ ਨਾਲ ਤਿੰਨਾਂ ਦੀ ਜਾਨ ਚਲੀ ਗਈ। ਜ਼ਖ਼ਮੀ ਹੋਏ ਦੋ ਮਜਦੂਰਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਤਿੰਨੇ ਮ੍ਰਿਤਕ ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ, ਬਿੱਟੂ ਸਿੰਘ ਵਾਸੀ ਹੀਰੋ ਖੁਰਦ ਅਤੇ ਜਨਕ ਰਾਜ ਵਾਸੀ ਧਰਮਗੜ੍ਹ ਵਜੋਂ ਹੋਈ ਹੈ।

ਇਹ ਵੀ ਪੜ੍ਹੋ –  ਕੀ ਕਾਂਗਰਸ ਅਤੇ ਆਪ ਦਾ ਟੁੱਟੇਗਾ ਗਠਜੋੜ?