‘ਦ ਖ਼ਾਲਸ ਬਿਊਰੋ : ਮੋਗਾ-ਅੰਮ੍ਰਿਤਸਰ ਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇੱਕ ਕਾਰ ਦਾ ਬੱਸ ਦੇ ਨਾਲ ਟਕਰਾਉਣ ਕਰਕੇ ਹੋਇਆ ਹੈ। ਇਸ ਸੜਕ ਹਾਦਸੇ ਵਿੱਚ ਇੱਕ ਲੜਕੀ ਸਮੇਤ ਚਾਰ ਨੌਜਵਾਨਾਂ ਦੀ ਮੌ ਤ ਹੈ ਗਈ ਹੈ। ਮ੍ਰਿ ਤਕ 4 ਨੌਜਵਾਨ ਅਤੇ ਇਕ ਕੁੜੀ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ।ਜਾਣਕਾਰੀ ਅਨੁਸਾਰ ਮ੍ਰਿਤਕ ਲੁਧਿਆਣਾ ਤੋਂ ਪੱਟੀ ਵੱਲ ਜਾ ਰਹੇ ਸਨ ਤਾਂ ਜਦੋਂ ਉਹ ਬੀ ਕੇ ਐਸ ਕਾਲਜ ਕੋਲ ਪੁੱਜੇ ਤਾਂ ਕਾਰ ਬੱਸ ਨਾਲ ਟਕਰਾ ਗਈ।
