International

ਪਾਕਿ ’ਚ ਚੀਨੀਆਂ ਬਾਅਦ ਹੁਣ ਜਾਪਾਨੀਆਂ ‘ਤੇ ਆਤਮਘਾਤੀ ਹਮਲਾ, ਦੋ ਦੀ ਮੌਤ

ਗੁਆਢੀਂ ਮੁਲਕ ਪਾਕਿਸਤਾਨ ਵਿੱਚ ਹੁਣ ਜਾਪਾਨੀਆਂ ’ਤੇ ਹਮਲਾ ਕੀਤਾ ਗਿਆ ਹੈ। ਕਰਾਚੀ ਦੇ ਮਾਨਸੇਹਰਾ ਕਾਲੋਨੀ ’ਚ ਸ਼ੁੱਕਰਵਾਰ ਸਵੇਰੇ ਆਤਮਘਾਤੀ ਹਮਲਾ ਹੋਇਆ। ਇਹ ਹਮਲਾ ਜਾਪਾਨੀ ਨਾਗਰਿਕਾਂ ਨੂੰ ਲਿਜਾ ਰਹੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।

ਇਸ ਗੱਡੀ ‘ਚ ਕੁੱਲ 7 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵੈਨ ਵਿਚ ਸਵਾਰ ਸਾਰੇ ਲੋਕ ਜਾਪਾਨੀ ਨਾਗਰਿਕ ਸਨ। ਇਸ ਹਮਲੇ ਵਿੱਚ ਡਰਾਈਵਰ ਅਤੇ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਹੈ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਦੋ ਹਮਲਾਵਰਾਂ ਨੂੰ ਮਾਰ ਦਿੱਤਾ। ਕਾਰ ‘ਚ ਸਵਾਰ ਸਾਰੇ ਪੰਜ ਜਾਪਾਨੀ ਨਾਗਰਿਕ ਸੁਰੱਖਿਅਤ ਹਨ।

ਪੁਲਿਸ ਬੁਲਾਰੇ ਅਬਰਾਰ ਹੁਸੈਨ ਬਲੋਚ ਨੇ ਦੱਸਿਆ ਕਿ ਜਾਪਾਨੀ ਨਾਗਰਿਕਾਂ ਨੂੰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਹੈ। ਉਸ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਦਰਅਸਲ ਪਿਛਲੇ ਸਾਲਾਂ ਦੌਰਾਨ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਹਮਲੇ ਹੋਏ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਜਾਪਾਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।