Punjab

ਏਅਰਪੋਰਟ ਤੋਂ ਤੀਜੀ ਵਾਰ ਵਾਪਸ ਭੇਜਣ ‘ਤੇ ਭੜਕੀ ਕਿਰਨਦੀਪ ਕੌਰ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬੀਤੇ ਦਿਨੀ ਤੀਜੀ ਵਾਰ ਬ੍ਰਿਟੇਨ ਜਾਣ ਤੋਂ ਰੋਕ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਕਿਰਨਦੀਪ ਕੌਰ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਦੱਸਿਆ ਕਿ ਉਹ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ ਵਿੱਚ ਜਾਣਾ ਚਾਹੁੰਦੀ ਸੀ ਜਿਸ ਲਈ ਉਸ ਨੂੰ ਰੋਕ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਖੰਡਾ ਦਾ ਸਸਕਾਰ ਕਦੋਂ ਹੋਵੇਗਾ।

ਕਿਰਨਦੀਪ ਕੌਰ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਮੈਨੂੰ ਤੀਜੀ ਵਾਰ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਹੈ। ਕਿਉਂਕਿ ਕਾਨੂੰਨ ਦੇ ਮੁਤਾਬਿਕ ਮੈਨੂੰ 180 ਦਿਨ ਤੋਂ ਪਹਿਲਾਂ ਵਾਪਸ ਜਾਣਾ ਹੁੰਦਾ ਹੈ। ਅਪ੍ਰੈਲ ਦੇ ਦੌਰਾਨ ਲੋਕਾਂ ਨੇ ਸੋਚਿਆ ਕਿ ਮੈਂ ਇੰਗਲੈਂਡ ਵਾਪਸ ਭੱਜ ਰਹੀ ਹਾਂ। ਕਿਸੇ ਦੇ ਘਰ ਵਾਪਸ ਜਾਣ ਨੂੰ ਭਜਣਾ ਨਹੀਂ ਕਹਿੰਦੇ ਹਨ । ਇੱਕ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੇਰੇ ‘ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ ।

ਇਸ ਤੋਂ ਪਹਿਲਾਂ 14 ਜੁਲਾਈ ਦੇ ਲਈ ਟਿਕਟ ਬੁੱਕ ਕਰਵਾਈ ਸੀ । ਜਾਣ ਦੇ ਸਮੇਂ ਤੱਕ ਮੈਨੂੰ ਦੱਸਿਆ ਗਿਆ ਕਿ ਮੇਰੇ ਜਾਣ ‘ਤੇ ਕੋਈ ਪਰੇਸ਼ਾਨੀ ਨਹੀਂ ਹੈ । ਫਿਰ ਬੋਰਡਿੰਗ ਸਮੇਂ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਨਹੀਂ ਜਾਣ ਦਿੱਤਾ ਗਿਆ । ਮੈਨੂੰ 18 ਤਰੀਕ ਤੱਕ ਕੁਝ ਦਿਨ ਹੋਰ ਇੰਤਜਾਰ ਕਰਨ ਨੂੰ ਕਿਹਾ ਗਿਆ । ਇਸ ਲਈ ਮੈਂ 19 ਜੁਲਾਈ ਦੀ ਫਲਾਇਟ ਬੁੱਕ ਕਰਵਾਈ ਸੀ।

ਸਸਕਾਰ ਵਿੱਚ ਸ਼ਾਮਲ ਹੋਣ ਲਈ ਰੋਕ ਰਹੀ ਹੈ ਏਜੰਸੀਆਂ

ਦੈਨਿਕ ਭਾਸਕਰ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ ਕਿਰਨਦੀਪ ਕੌਰ ਨੇ ਕਿਹਾ ਕਿਸੇ ਵੀ ਅਧਿਕਾਰੀ ਨੇ ਮੇਰੇ ਨਾਲ ਸਿੱਧੇ ਅਤੇ ਸਪਸ਼ਟ ਗੱਲ ਨਹੀਂ ਕੀਤੀ । ਉਹ ਨਹੀਂ ਚਾਹੁੰਦੇ ਹਨ ਕਿ ਮੈਂ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਵਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੰਤਿਮ ਸਸਕਾਰ ਕਦੋਂ ਅਤੇ ਕਿੱਥੇ ਹੋ ਰਿਹਾ ਹੈ। ਸਰਕਾਰ ਇਹ ਮੰਨ ਰਹੀ ਹੈ ਮੈਂ ਉੱਥੇ ਜਾਕੇ ਭਾਸ਼ਣ ਦੇਵਾਂਗੀ । ਉਨ੍ਹਾਂ ਨੂੰ ਡਰ ਹੈ ਕਿ ਮੈਂ ਅੰਦੋਲਨ ਸ਼ੁਰੂ ਕਰ ਦੇਵਾਂਗੀ । ਇਹ ਸਰਕਾਰ ਅਤੇ ਏਜੰਸੀਆਂ ਹਨ ਜੋ ਮੈਨੂੰ ਦੇਸ਼ ਛੱਡਣ ਤੋਂ ਰੋਕ ਰਹੀਆ ਹਨ ।

ਮਨੁੱਖੀ ਅਧਿਕਾਰਾ ਦੇ ਤਹਿਤ ਕੋਸ਼ਿਸ਼ ਜਾਰੀ

ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਕਿਹਾ ਕਿ ਮੈਂ ਸਿਰਫ਼ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਤਹਿਤ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੀ ਯਾਤਰਾ ਇੱਕ ਜਾਂ ਫਿਰ 2 ਹਫਤਿਆਂ ਦੇ ਲਈ ਸੀ ।ਮੇਰਾ ਉੱਥੇ ਜ਼ਿਆਦਾ ਸਮੇਂ ਤੱਕ ਰੁੱਕਣ ਦਾ ਕੋਈ ਇਰਾਦਾ ਨਹੀਂ ਸੀ । ਮੇਰੀ ਸਭ ਤੋਂ ਅਹਿਮ ਜ਼ਿੰਮੇਵਾਰੀ ਮੇਰੇ ਪਤੀ ਹਨ ।

ਅਧਿਕਾਰੀਆਂ ਦਾ ਕਹਿਣਾ ਹੈ ਕਿ LOC ਦੀ ਮੁਸ਼ਕਿਲ ਹੈ ਪਰ ਮੈਨੂੰ ਕੋਈ ਦਸਤਾਵੇਜ਼ ਨਹੀਂ ਵਿਖਾਇਆ ਗਿਆ । ਜੇਕਰ ਹੈ ਤਾਂ ਉਸ ਦਾ ਅਧਾਰ ਕੀ ਹੈ ? ਮੈਨੂੰ LOC ਕਿਉਂ ਨਹੀਂ ਵਿਖਾਇਆ ਜਾ ਰਿਹਾ ਹੈ । ਜੇਕਰ ਨਹੀਂ ਜਾਰੀ ਹੋਇਆ ਹੈ ਤਾਂ ਮੈਨੂੰ ਦੇਸ਼ ਛੱਡਣ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ ।