India

ਸੰਸਦ ਦਾ ਪਹਿਲਾ ਸੈਸ਼ਨ, ਪ੍ਰੋਟੇਮ ਸਪੀਕਰ ਨੇ ਚੁੱਕੀ ਸਹੁੰ

ਦਿੱਲੀ : 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਨਵੇਂ ਸੰਸਦ ਮੈਂਬਰ ਅੱਜ ਅਤੇ ਕੱਲ੍ਹ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ 10 ਵਜੇ ਭਾਜਪਾ ਦੇ ਸੰਸਦ ਮੈਂਬਰ ਭਰਤੂਹਰੀ ਮਹਿਤਾਬ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰੋਟੇਮ ਸਪੀਕਰ ਦੀ ਸਹੁੰ ਚੁਕਾਈ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਰਾਸ਼ਟਰਪਤੀ ਭਵਨ ਵਿੱਚ ਮੌਜੂਦ ਸਨ।

ਦੂਜੇ ਪਾਸੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਪ੍ਰੋਟੈਮ ਸਪੀਕਰ ਦਾ ਵਿਰੋਧ ਕੀਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕਰਕੇ ਭਰਤੂਹਰੀ ਮਹਿਤਾਬ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਹੈ। ਉਹ 7 ਵਾਰ ਸੰਸਦ ਮੈਂਬਰ ਰਹੇ ਹਨ, ਜਦਕਿ ਕਾਂਗਰਸ ਦੇ ਕੇ. ਸੁਰੇਸ਼ 8 ਵਾਰ ਸਾਂਸਦ ਰਹੇ ਹਨ। ਨਿਯਮਾਂ ਮੁਤਾਬਕ ਕਾਂਗਰਸ ਦੇ ਸੰਸਦ ਮੈਂਬਰ ਨੂੰ ਪ੍ਰੋਟੈਮ ਸਪੀਕਰ ਬਣਾਇਆ ਜਾਣਾ ਚਾਹੀਦਾ ਸੀ।

ਸੰਸਦ ਸੈਸ਼ਨ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਤੋਂ ਬਾਅਦ ਲੋਕ ਸਭਾ ‘ਚ ਹੋਰ ਸੰਸਦ ਮੈਂਬਰਾਂ ਨੂੰ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਜਾਵੇਗੀ।

ਇਸ ਵਾਰ 4 ਜੂਨ ਨੂੰ ਐਲਾਨੇ ਗਏ ਨਤੀਜਿਆਂ ਵਿਚ ਜੇਲ ਵਿਚ ਬੰਦ ਦੋ ਸੰਸਦ ਮੈਂਬਰ ਚੁਣੇ ਗਏ ਹਨ। ਨੈਸ਼ਨਲ ਸਕਿਉਰਿਟੀ ਐਕਟ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਜਿੱਤਿਆ ਹੈ, ਜਦੋਂਕਿ ਦਹਿਸ਼ਤੀ ਫੰਡਿੰਗ ਦੇ ਦੋਸ਼ ਵਿਚ ਤਿਹਾੜ ਜੇਲ ਵਿਚ ਬੰਦ ਸ਼ੇਖ ਅਬਦੁਲ ਰਸ਼ੀਦ (ਸ਼ੇਖ ਅਬਦੁਲ ਰਸ਼ੀਦ) ਜੰਮੂ ਅਤੇ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਜਿੱਤ ਦਰਜ ਕੀਤੀ ਹੈ।

ਪੰਜਾਬ ਦੇ ਇਹ ਸੰਸਦ ਮੈਂਬਰ ਚੁੱਕਣਗੇ ਸਹੁੰ

  1. ਸੁਖਜਿੰਦਰ ਸਿੰਘ ਰੰਧਾਵਾ
  2. ਗੁਰਜੀਤ ਸਿੰਘ ਔਜਲਾ
  3. ਅੰਮ੍ਰਿਤ ਪਾਲ ਸਿੰਘ
  4. ਚਰਨਜੀਤ ਸਿੰਘ ਚੰਨੀ
  5. ਰਾਜਕੁਮਾਰ ਚੱਬੇਵਾਲ
  6. ਮਾਲਵਿੰਦਰ ਸਿੰਘ ਕੰਗ
  7. ਅਮਰਿੰਦਰ ਸਿੰਘ ਰਾਜਾ ਵੜਿੰਗ
  8. ਅਮਰ ਸਿੰਘ
  9. ਸਰਬਜੀਤ ਸਿੰਘ ਖਾਲਸਾ
  10. ਸ਼ੇਰ ਸਿੰਘ ਘੁਬਾਇਆ
  11. ਹਰਸਿਮਰਤ ਕੌਰ ਬਾਦਲ
  12. ਗੁਰਮੀਤ ਸਿੰਘ ਮੀਤ ਹੇਅਰ
  13. ਡਾਕਟਰ ਧਰਮਵੀਰ ਗਾਂਧੀ