ਬਿਉਰੋ ਰਿਪੋਰਟ: ਪੰਜਾਬ ਦੇ ਸਭ ਤੋਂ ਵੱਡੇ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਬਾਜ਼ਾਰ ਵਿੱਚ ਨਵੇਂ OTT ਪਲੇਟਫਾਰਮ, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ ਬਿਲਕੁਲ ਤਿਆਰ ਹਨ।
ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ ‘ਕਾਂਸਟੇਬਲ ਹਰਜੀਤ ਕੌਰ’, ਫਲੋਰ ’ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ। ਅੱਜ ਵੈਬ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਹੀ ਨਹੀਂ, ਬਲਕਿ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ।
ਇਸ ਸਬੰਧੀ ਫ਼ਿਲਮ ਦੀ ਐਸੋਸੀਏਟ ਪ੍ਰੋਡਿਊਸਰ, ਮਿਸ ਕਿਰਨ ਸ਼ੇਰਗਿਲ ਨੇ ਦੱਸਿਆ ਕਿ ਕਾਂਸਟੇਬਲ ਹਰਜੀਤ ਕੌਰ ਇੱਕ ਮਹਿਲਾ ਕੇਂਦਰਿਤ ਫ਼ਿਲਮ ਹੈ। ਜਦ ਮੈਂ ਪਹਿਲੀ ਵਾਰ ਕਹਾਣੀ ਸੁਣੀ, ਤਾਂ ਮੈਨੂੰ ਲੱਗਿਆ ਕਿ ਇਹ ਬਣਾਈ ਜਾਣੀ ਚਾਹੀਦੀ ਹੈ। ਇਹ ਕੋਈ ਸਧਾਰਨ ਕਹਾਣੀ ਨਹੀਂ ਹੈ, ਬਲਕਿ ਬਹੁਤ ਕੁਝ ਨਵਾਂ ਅਤੇ ਤਾਜ਼ਾ ਹੈ ਜਿਸਨੂੰ ਦਰਸ਼ਕ ਪਸੰਦ ਕਰਨਗੇ। ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ ਵਿੱਚ ਮਾਹਰ ਹਨ। ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ ’ਤੇ ਮਾਣ ਹੈ।
ਸਿਮਰਨਜੀਤ ਸਿੰਘ, ਸੀਈਓ, ਕੇਬਲਵਨ ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਸਾਨੂੰ ਹਰ ਪਾਸੇ ਤੋਂ ਪਾਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ, ਅਤੇ ਸਟੂਡੀਓਜ਼ ਨੂੰ ਸਾਡੇ ਵਿਜ਼ਨ ‘ਤੇ ਭਰੋਸਾ ਹੈ। ਪਲੇਟਫਾਰਮ ਦੇ ਲਾਂਚ ਤੋਂ ਪਹਿਲਾਂ, ਸਾਨੂੰ ਕੁਝ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓਜ਼ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ ਹੈ। ਮੈਨੂੰ ਯਕੀਨ ਹੈ ਕਿ ਜਿਸ ਦ੍ਰਿਸ਼ਟੀਕੋਣ ਨਾਲ ਅਸੀਂ ਇਸ ਪਲੇਟਫਾਰਮ ਦਾ ਨਿਰਮਾਣ ਕੀਤਾ ਹੈ, ਪੰਜਾਬ ਅਤੇ ਪੰਜਾਬ ਦੀਆਂ ਕਹਾਣੀਆਂ ਅਗਲੀ ਵੱਡੀ ਚੀਜ਼ ਹੋਣਗੀਆਂ।
ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਨਜੀਤ ਹੁੰਦਲ ਕਰ ਰਹੇ ਹਨ। ਇਸ ਫ਼ਿਲਮ ਦੀ ਕਾਸਟ ਵਿੱਚ ਉਦਯੋਗ ਦੇ ਪ੍ਰਸਿੱਧ ਅਭਿਨੇਤਾ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਮ ਸੋਨੀਆ ਮਾਨ (ਮੁੱਖ ਭੂਮਿਕਾ ਵਿੱਚ), ਅਭਯਜੀਤ ਅਤਰੀ, ਜਸਵੰਤ ਸਿੰਘ ਰਾਠੌਰ, ਕੰਵਲਜੀਤ ਸਿੰਘ, ਅਤੇ ਹੋਰ ਕਈ ਮਹੱਤਵਪੂਰਨ ਭੂਮਿਕਾਵਾਂ ਵਿੱਚ ਸ਼ਾਮਿਲ ਹਨ।