ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ (HARYRNA ASSEMBLY ELECTION 2024) ਲਈ ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ (BJP CANDIDATE FIRST LIST) ਜਾਰੀ ਕਰ ਦਿੱਤੀ ਹੈ। ਕੁੱਲ 90 ਸੀਟਾਂ ਵਿੱਚੋਂ ਪਾਰਟੀ ਨੇ 67 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਲਿਸਟ ਵਿੱਚ 17 ਵਿਧਾਇਕ ਅਤੇ 8 ਮੰਤਰੀ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ। ਇੱਕ ਮੰਤਰੀ ਦੀ ਟਿਕਟ ਕਟੀ ਗਈ ਹੈ,ਇਸ ਤੋਂ ਇਲਾਵਾ 9 ਵਿਧਾਇਕਾਂ ਦੀ ਥਾਂ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਖਾਸ ਗੱਲ ਇਹ ਰਹੀ ਹੈ ਕਿ ਮੁੱਖ ਮੰਤਰੀ ਨਾਇਬ ਸੈਣੀ (CHIEF MINISTER NAYAB SAINI) ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦੀ 4 ਮਹੀਨੇ ਪਹਿਲਾਂ ਜਿੱਤੀ ਸੀਟ ਕਰਨਾਲ ਸੀਟ ਬਦਲ ਦਿੱਤੀ ਗਈ ਹੈ। ਉਨ੍ਹਾਂ ਨੂੰ ਕਰਨਾਲ ਦੀ ਥਾਂ ਲਾਡਵਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਕਰਨਾਲ ਵਿੱਚ ਪੰਜਾਬੀ ਵੋਟਰਾਂ ਵਿੱਚ ਬੀਜੇਪੀ ਨੂੰ ਲੈਕੇ ਕਾਫੀ ਨਰਾਜ਼ਗੀ ਵੇਖੀ ਜਾ ਰਹੀ ਸੀ ਇਸੇ ਲਈ ਉਨ੍ਹਾਂ ਦੀ ਸੀਟ ਬਦਲ ਗਈ ਹੈ। ਬੀਜੇਪੀ ਦੀ ਪਹਿਲੀ ਲਿਸਟ ਵਿੱਚ 2 ਸਿੱਖ ਉਮੀਦਵਾਰਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਗਿਆ ਹੈ।
2 ਵਾਰ ਦੇ ਸੀਐੱਮ ਮਨੋਹਰ ਲਾਲ ਖੱਟਰ ਕਰਨਾਲ ਤੋਂ ਵਿਧਾਇਕ ਰਹੇ ਹਨ। ਇਸ ਤੋਂ ਇਲਾਵਾ ਅਨਿਲ ਵਿੱਜ (ANIL VIJ) ਨੂੰ ਮੁੜ ਤੋਂ ਅੰਬਾਲਾ ਕੈਂਟ ਸੀਟ ਮਿਲੀ ਹੈ। ਕੋਚ ਨਾਲ ਅਸ਼ਲੀਲ ਹਰਕਤਾਂ ਦੇ ਇਲਜ਼ਾਮ ਵਿੱਚ ਫਸੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ (SANDEEP SINGH) ਦੀ ਟਿਕਟ ਪੇਹੋਵਾ (PEHOWA) ਤੋਂ ਕੱਟ ਦਿੱਤੀ ਗਈ। ਉਨ੍ਹਾਂ ਦੀ ਥਾਂ ਪਾਰਟੀ ਨੇ ਸਿੱਖ ਉਮੀਦਵਾਰ ਕਮਲਜੀਤ ਸਿੰਘ ਅਜਰਾਨਾ ਨੂੰ ਉਮੀਦਵਾਰ ਬਣਾਇਆ ਹੈ।
2 ਵਾਰ ਦੇ ਵਿਧਾਇਕ ਅਤੇ ਮੰਤਰੀ ਕਮਲ ਗੁਪਤਾ ਮੁੜ ਤੋਂ ਹਿਸਾਰ ਸੀਟ ਤੋਂ ਟਿਕਟ ਲੈਣ ਵੀ ਕਾਮਯਾਬ ਰਹੇ ਹਨ। ਚਰਚਾ ਸੀ ਕਿ ਕਮਲ ਗੁਪਤਾ ਦੀ ਟਿਕਟ ਕੱਟ ਕੇ ਨਵੀਨ ਜਿੰਦਲ ਦੀ ਮਾਂ ਜਾਂ ਫਿਰ ਉਨ੍ਹਾਂ ਦੀ ਪਤਨੀ ਨੂੰ ਮਿਲ ਸਕਦੀ ਹੈ। ਨਵੀਨ ਜਿੰਦਰ ਕਾਂਗਰਸ ਤੋਂ ਬੀਜੇਪੀ ਵਿੱਚ ਆਏ ਹਨ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਸਿਆਸੀ ਖਿਚੋਤਾਣ ਚੱਲ ਰਹੀ ਸੀ। 2014 ਵਿੱਚ ਨਵੀਨ ਜਿੰਦਰ ਦੀ ਮਾਂ ਸਵਿਤਰੀ ਜਿੰਦਲ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ ਕਮਲ ਗੁਪਤਾ ਨੇ ਹੀ ਉਨ੍ਹਾਂ ਨੂੰ ਹਰਾਇਆ ਸੀ।
ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋ ਕੇ ਰਾਜਸਭਾ ਪਹੁੰਚੀ ਕਿਰਨ ਚੌਧਰੀ (KIRAN CHAUDHARY) ਦੀ ਧੀ ਸ਼ਰੁਤੀ ਚੌਧਰੀ (SHRUTI CHAUDHARY) ਨੂੰ ਵੀ ਬੀਜੇਪੀ ਨੇ ਤੋਸ਼ਾਮ ਤੋਂ ਟਿਕਟ ਦਿੱਤੀ ਹੈ, ਇਸ ਹਲਕੇ ਤੋਂ ਉਨ੍ਹਾਂ ਦੀ ਮਾਂ ਚੋਣ ਲੜ ਦੀ ਸੀ।
ਨਾਇਬ ਸੈਣੀ ਸਰਕਾਰ ਦੇ ਇੱਕ ਹੋਰ ਮੰਤਰੀ ਕੰਵਰ ਪਾਲ ਗੁਜਰ ਨੂੰ ਯਮੁਨਾਗਰ ਦੇ ਜਗਾਧਰੀ ਤੋਂ ਟਿਕਟ ਮਿਲੀ ਹੈ। ਪੰਚਕੁਲਾ ਤੋਂ ਸਪੀਕਰ ਗਿਆਨ ਚੰਦ ਗੁਪਤਾ ਨੂੰ ਹੀ ਟਿਕਟ ਮਿਲੀ ਹੈ ਉਨ੍ਹਾਂ ਦੀ ਟਿਕਟ ਨੂੰ ਲੈਕੇ ਵੀ ਕਾਫੀ ਰੌਲਾ ਸੀ। ਮੰਤਰੀ ਅਸੀਮ ਗੋਇਲ ਨੂੰ ਅੰਬਾਲਾ ਸ਼ਹਿਰ। ਸਿਰਸਾ ਤੋਂ ਸਾਬਕਾ MP ਸੁਨੀਤਾ ਦੁੱਗਲ (SUNITA DUGGAL) ਨੂੰ ਰਤੀਆ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਵਾਰ ਲੋਕਸਭਾ ਵਿੱਚ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਸੀ। ਜਿਸ ਦਾ ਉਨ੍ਹਾਂ ਨੇ ਕਾਫੀ ਵਿਰੋਧ ਕੀਤਾ ਸੀ। ਰਤੀਆ ਤੋਂ ਟਿਕਟ ਮਿਲਣ ਤੋਂ ਪਹਿਲਾਂ ਉਨ੍ਹਾਂ ਦਾ ਕਾਫੀ ਵਿਰੋਧ ਹੋ ਰਿਹਾ ਸੀ।
ਆਦਮਪੁਰ ਤੋਂ ਕੁਲਦੀਪ ਬਿਸ਼ਨੋਈ (KULDEEP BISHNOHI) ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਪਾਰਟੀ ਨੇ ਮੁੜ ਤੋਂ ਉਮੀਦਵਾਰ ਬਣਾਇਆ ਹੈ। ਨਾਰਨੌਂਦ ਤੋਂ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮਨਿਊ (CAPT ABHIMANYU) ਨੂੰ ਟਿਕਟ ਮਿਲੀ ਹੈ ਉਹ ਪਿਛਲੀ ਵਾਰ ਚੋਣ ਹਾਰ ਗਏ ਹਨ। ਗੁਰੂਗਰਾਮ ਤੋਂ 5 ਵਾਰ ਦੇ ਐੱਮਪੀ ਅਤੇ ਕੇਂਦਰ ਵਿੱਚ ਰਾਜ ਮੰਤਰੀ ਰਾਓ ਇੰਦਰ ਸਿੰਘ ਦੀ ਧੀ ਆਰਤੀ ਸਿੰਘ ਰਾਓ ਨੂੰ ਟਿਕਟ ਮਿਲ ਗਈ ਹੈ। ਕਾਲਕਾ ਤੋਂ ਵੀ ਪਾਰਟੀ ਨੇ ਉਮੀਦਵਾਰ ਬਦਲਿਆ ਹੈ ਸ਼ਕਤੀ ਰਾਣੀ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਮੁਲਾਨਾ ਤੋਂ ਉਮੀਦਵਾਰ ਬਦਲ ਕੇ ਸੰਤੋਸ਼ ਸਰਵਰ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਕਲਾਯਤ ਤੋਂ ਕਮਲੇਸ਼ ਟਾਂਡਾ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ।