‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅਫਗਾਨਿਸਤਾਨ ਤੋਂ ਸਿੱਖਾਂ ਦਾ ਇੱਕ ਹੋਰ ਜਥਾ ਦਿੱਲੀ ਪਹੁੰਚ ਗਿਆ ਹੈ। ਇਸ ਜਥੇ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਹਾਜ਼ ਦੇ ਰਾਹੀਂ ਭਾਰਤ ਵਾਪਿਸ ਲਿਆਂਦਾ ਗਿਆ ਹੈ। ਜਥੇ ਵਿੱਚ 128 ਅਫਗਾਨੀ ਸਿੱਖ ਭਾਰਤ ਪਰਤੇ ਹਨ। ਇਹ ਜਥਾ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਬਿ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਪੂਰੀ ਮਰਿਯਾਦਾ ਦੇ ਨਾਲ ਲੈ ਕੇ ਆਏ ਹਨ।
ਅਫਗਾਨਿਸਤਾਨ ਤੋਂ ਇਹ ਤੀਸਰਾ ਜਥਾ ਹੈ ਜੋ ਭਾਰਤ ਪਰਤਿਆ ਹੈ। ਅਫਗਾਨਿਸਤਾਨ ‘ਚ ਸਿੱਖਾਂ ‘ਤੇ ਲਗਾਤਾਰ ਤਸ਼ੱਦਦ ਢਾਹਿਆ ਜਾ ਰਿਹਾ ਸੀ, ਉਨ੍ਹਾਂ ‘ਤੇ ਲਗਾਤਾਰ ਹਮਲੇ ਹੋ ਰਹੇ ਸੀ। ਭਾਰਤ ਪੁੱਜ ਕੇ ਜਥੇ ਦੇ ਚਿਹਰਿਆਂ ‘ਤੇ ਰਾਹਤ ਭਰੀ ਖੁਸ਼ੀ ਸੀ।
DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਫਗਾਨਿਸਤਾਨ ਗੁਰਦੁਆਰਾ ਸਾਹਿਬ ਜੀ ਤੋਂ ਲਿਆਂਦਾ ਗਿਆ ਹੈ। ਅਫਗਾਨਿਸਤਾਨ ‘ਚ ਰਹਿੰਦੇ ਬਾਕੀ ਸਿੰਘਾਂ ਨੂੰ ਵੀ ਜਲਦ ਵਾਪਿਸ ਲਿਆਂਦਾ ਜਾਵੇਗਾ। ਅਫਗਾਨੀ ਸਿੱਖਾਂ ਦੇ ਵਸੇਬੇ ਲਈ ਪ੍ਰਬੰਧ ਕੀਤਾ ਜਾਵੇਗਾ।