ਅਮਰੀਕਾ ( America ) ਵਿੱਚ ਕੈਲੀਫੋਰਨੀਆ ( California )ਦੇ ਸੈਕਰਾਮੈਂਟੋ ਕਾਉਂਟੀ ( Sacramento County ) ਵਿੱਚ ਇੱਕ ਗੁਰਦੁਆਰੇ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੋਵਾਂ ਪੀੜਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਹੈ ਕਿ ਗੋਲੀਬਾਰੀ ਨਫਰਤ ਅਪਰਾਧ ਨਾਲ ਸਬੰਧਤ ਨਹੀਂ ਹੈ। ਇਹ ਦੋ ਲੋਕਾਂ ਵਿਚਕਾਰ ਗੋਲੀਬਾਰੀ ਹੈ, ਜੋ ਇੱਕ ਦੂਜੇ ਨੂੰ ਜਾਣਦੇ ਸਨ।
ਦੱਸ ਦਈਏ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਆਪਣਾ ਪਹਿਲਾ ਨਗਰ ਕੀਰਤਨ ਮਨਾ ਰਹੀ ਸੀ। ਇਸ ਦੌਰਾਨ ਐਤਵਾਰ ਦੁਪਹਿਰ ਦੋ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਭੱਜਣ ਤੋਂ ਪਹਿਲਾਂ ਇੱਕ ਵਿਅਕਤੀ ਨੇ ਬੰਦੂਕ ਕੱਢ ਕੇ ਆਪਣੇ ਹੀ ਦੋਸਤ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਦੂਤੇ ਹਾਲੇ ਵੀ ਫਰਾਰ ਹੈ। ਪੁਲਿਸ ਅਧਿਕਾਰੀਆਂ ਨੇ ਗੁਰਦੁਆਰੇ ਜਾਣ ਵਾਲਿਆਂ ਨੂੰ ਘਟਨਾ ਸਥਾਨ ਛੱਡਣ ਦੀ ਅਪੀਲ ਕੀਤੀ ਹੈ।
ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਗੋਲੀਬਾਰੀ ਦੁਪਹਿਰ 2:30 ਵਜੇ ਦੇ ਕਰੀਬ ਹੋਈ। ਇਹ ਘਟਨਾ ਵਾਲੀ ਜਗ੍ਹਾ ਬਰੈਡਸ਼ਾਅ ਰੋਡ ਦੇ 7600 ਬਲਾਕ ‘ਤੇ ਸਥਿਤ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਗੁਰਦੁਆਰੇ ਵਿਖੇ ਹਾਈਵੇਅ 99 ਤੋਂ ਲਗਪਗ ਪੰਜ ਮੀਲ ਪੂਰਬ ਵਿੱਚ ਗਰਬਰ ਰੋਡ ਦੇ ਨੇੜੇ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਵਿਚਾਲੇ ਟਕਰਾਅ ਦੀ ਘਟਨਾ ਵਜੋਂ ਸ਼ੁਰੂ ਹੋਇਆ ਝਗੜਾ ਗੋਲੀਬਾਰੀ ਵਿਚ ਬਦਲ ਗਿਆ। ਇੱਕ ਸ਼ੱਕੀ ਨੂੰ ਭਾਰਤੀ ਪੁਰਸ਼ ਦੱਸਿਆ ਗਿਆ ਹੈ ਜਦਕਿ ਦੂਜਾ ਸ਼ੱਕੀ ਸ਼ੂਟਰ ਹਸਪਤਾਲ ਵਿੱਚ ਹੈ।