ਬਿਉਰੋ ਰਿਪੋਰਟ – ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਸਕੂਲ ਦੇ ਨੇੜੇ ਫਾਇਰਿੰਗ ਨਾਲ ਵਿਦਿਆਰਥੀਆਂ ਵਿੱਚ ਅਫਰਾ-ਤਫਰੀ ਮੱਚ ਗਈ ਹੈ। ਫਾਇਰਿੰਗ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਮੁਲਜ਼ਮ ਫਾਇਰਿੰਗ ਕਰਕੇ ਫਰਾਰ ਹੋਏ ਹਨ।
ਇਹ ਵੀ ਖ਼ਬਰ ਸਾਹਮਣੇ ਆਈ ਹੈ ਕੁਝ ਹੀ ਦੂਰੀ ’ਤੇ ਆਮ ਆਦਮੀ ਪਾਰਟੀ ਦੇ ਆਗੂ ਦਾ ਘਰ ਸੀ। ਉਸ ਦੇ ਡਰਾਈਵਰ ਨੇ ਜਦੋਂ ਗੋਲ਼ੀ ਦੀ ਅਵਾਜ਼ ਸੁਣੀ ਤਾਂ ਉਸ ਨੇ ਗੰਨਮੈਨ ਨੂੰ ਦੱਸਿਆ। ਗੰਨਮੈਨ ਦੀ ਨਜ਼ਰ ਗੋਲੀ ਚਲਾਉਣ ਵਾਲੇ ’ਤੇ ਪਈ ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਦਮਨ ਗੋਦਾਇਆ ਨਾਂ ਦੇ ਸ਼ਖਸ ਨੂੰ ਗੋਲ਼ੀ ਲੱਗੀ ਹੈ ਜੋ ਜਿੰਮ ਦਾ ਮਾਲਿਕ ਹੈ। ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਫਿਰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰ ਦਮਨ ਗੋਦਾਇਆ ’ਤੇ ਗੋਲੀ ਚਲਾਉਣ ਦੇ ਪਿੱਛੇ ਮਕਸਦ ਕੀ ਸੀ? ਕੀ ਕੋਈ ਨਿੱਜੀ ਦੁਸ਼ਮਣੀ ਜਾਂ ਫਿਰ ਕੋਈ ਹੋਰ ਨਿਸ਼ਾਨੇ ’ਤੇ ਸੀ।