‘ਦ ਖ਼ਾਲਸ ਟੀਵੀ ਬਿਊਰੋ:- ਮੈਕਸੀਕੋ ਦੇ ਕੈਰੇਬੀਅਨ ਸ਼ਹਿਰ ਤੁਲੁਮ ਦੇ ਰੈਸਟੋਰੈਂਟ ਵਿੱਚ ਨਸ਼ਾ ਤਸਕਰਾਂ ਵਿਚਾਲੇ ਗੋਲੀਬਾਰੀ ਕਾਰਨ ਇੱਕ ਭਾਰਤੀ ਸਮੇਤ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕ ਔਰਤਾਂ ਵਿੱਚੋਂ ਇੱਕ ਜਰਮਨੀ ਦੀ ਸੀ ਅਤੇ ਦੂਜੀ ਭਾਰਤ ਦੀ ਸੀ। ਜ਼ਖ਼ਮੀਆਂ ਵਿੱਚੋਂ ਦੋ ਜਰਮਨ ਹਨ ਅਤੇ ਇੱਕ ਨੀਦਰਲੈਂਡ ਦਾ ਨਾਗਰਿਕ ਹੈ। ਗੋਲੀਬਾਰੀ ਬੁੱਧਵਾਰ ਨੂੰ ਸੜਕ ਦੇ ਕਿਨਾਰੇ ਰੈਸਟੋਰੈਂਟ ਵਿੱਚ ਹੋਈ, ਜਿਸ ਦੇ ਬਾਹਰ ਕੁਝ ਟੇਬਲ ਸਨ। ਇਸ ਦੌਰਾਨ ਨਸ਼ੀਲੇ ਪਦਾਰਥ ਵੇਚਣ ਵਾਲੇ ਗਰੋਹਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਚੱਲ ਗਈਆਂ ਜਿਸ ਕਾਰਨ ਰੇਸਤਰਾਂ ’ਚ ਖਾਣਾ ਖਾ ਰਹੇ ਸੈਲਾਨੀ ਉਸ ਦੀ ਲਪੇਟ ਵਿੱਚ ਆ ਗਏ।
ਮੈਕਸੀਕੋ ‘ਚ ਨਸ਼ਾ ਤਸਕਰਾਂ ਵਿਚਾਲੇ ਗੋਲੀਬਾਰੀ, ਭਾਰਤੀ ਮਹਿਲਾ ਸਣੇ ਦੋ ਦੀ ਮੌਤ

Police line do not cross tape and blurred law enforcement and forensic background