India Punjab

ਸਿਰਸਾ ‘ਚ ਨਾਮਧਾਰੀ ਡੇਰੇ ਦੇ ਦੋ ਗੁੱਟਾਂ ਵਿਚਾਲੇ ਗੋਲੀਬਾਰੀ! ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਚਲਾਏ

ਹਰਿਆਣਾ (Haryana) ਦੇ ਸਿਰਸਾ (Sirsa) ਵਿੱਚ ਕੱਲ੍ਹ ਜ਼ਮੀਨੀ ਵਿਵਾਦ ਨੂੰ ਲੈ ਕੇ ਨਾਮਧਾਰੀ ਭਾਈਚਾਰੇ ਦੇ ਗੁੱਟਾਂ ਵਿੱਚ ਹਿੰਸਕ ਝੜਪ ਹੋਈ ਹੈ। ਦੋਵੇਂ ਗੁੱਟਾਂ ਨੇ ਇੱਕ ਦੂਜੇ ‘ਤੇ ਗੋਲੀਆਂ ਵੀ ਚਲਾਇਆਂ ਹਨ। ਇਸ ਗੋਲੀਬਾਰੀ ਵਿੱਚ 8 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਵੱਲੋਂ ਇਸ ਘਟਨਾ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਹਾਲਾਤ ਇੰਨੇ ਵਿਗੜ ਗਏ ਸਨ ਕਿ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਭਜਾਉਣਾ ਪਿਆ। ਇਸ ਝੜਪ ਤੋਂ ਬਾਅਦ ਐਸਪੀ ਵਿਕਰਾਂਤ ਭੂਸ਼ਣ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਜੀਵਨ ਨਗਰ ਇਲਾਕੇ ਦੇ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।

ਇਸ ਸਬੰਧੀ ਚਸ਼ਮਦੀਦਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਗੁੱਟਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਹੈ। ਦੋਵੇਂ ਗੁੱਟਾਂ ਨੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਵੱਲੋਂ ਵੀ ਭੱਜ ਕੇ ਆਪਣੀ ਜਾਨ ਬਚਾਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਚਲਾ ਕੇ ਭੀੜ ਨੂੰ ਭਜਾਇਆ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਾਰਾ ਮਾਮਲਾ ਜ਼ਮੀਨ ਨਾਲ ਜੁੜੀਆ ਹੋਇਆ ਹੈ। ਦੋਵੇਂ ਗੁੱਟ ਜ਼ਮੀਨ ਦੇ ਟੁੱਕੜੇ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਸਨ। ਇਹ ਜ਼ਮੀਨ ਸਿਰਸਾ ਦੇ ਪਿੰਡ ਰਾਣੀਆਂ ਵਿੱਚ ਹੈ। ਪੁਲਿਸ ਵੱਲੋਂ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ।4

ਇਹ ਵੀ ਪੜ੍ਹੋ –   ਹਿੰਦੂ ਆਗੂ ਵਿਕਾਸ ਬੱਗਾ ਕਤਲਕਾਂਡ ’ਚ ਵਾਂਟੇਡ ਮੁਲਜ਼ਮ ਗ੍ਰਿਫਤਾਰ! ਸਾਥੀ ਦੀ ਭਾਲ ਕਰ ਰਹੀ ਹੈ ਪੁਲਿਸ