‘ਦ ਖਾਲਸ ਬਿਉਰੋ :ਕੌਂਸਲ ਮਾਨਸਾ ਅਧੀਨ ਫਾਇਰ ਬ੍ਰਿਗੇਡ ਸੇਵਾ ਚ ਆਊਟਸੋਰਸ ਰਾਹੀਂ ਕੰਮ ਕਰ ਰਹੇ ਅੱਠ ਫਾਇਰਮੈਨ ਆਪਣੇ ਪਰਿਵਾਰਾ ਸਮੇਤ 28 ਮਾਰਚ ਤੋਂ ਵਗਰ ਕੌਂਸਲ ਦਫਤਰ ਦੇ ਬਾਹਰ ਲਗਾਤਾਰ ਧਰਨੇ ਤੇ ਬੈਠ ਗਏ ਨੇ, ਇਹਨਵਾਂ ਦਾ ਰੋਸਾ ਹੈ ਕਿ ਜਦੋਂ ਇਹਨਾਂ ਨੇ ਆਪਣੇ ਪਿਛਲੇ ਮਹੀਨਿਆਂ ਦੀ ਤਨਖਾਹ ਮੰਗੀ ਤੇ ਪੱਕੇ ਕਰਨ ਦੀ ਮੰਗੀ ਕੀਤੀ ਤਾਂ ਨਗਰ ਕੌਂਸਲ ਨੇ ਧੱਕੇਸ਼ਾਹੀ ਕਰਦਿਆਂ 27 ਦਸੰਬਰ 2021 ਨੂੰ ਇਨਾਂ ਨੂੰ ਜਬਰੀ ਤੇ ਜ਼ੁਬਾਨੀ ਹੁਕਮਾਂ ਰਾਹੀਂ ਡਿਊਟੀ ਤੋਂ ਹੀ ਕੱਢ ਦਿੱਤਾ ਗਿਆ, ਹਾਲਾਂਕਿ ਵਿਰੋਧ ਕਰਨ ਤੇ ਜਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਵੀ ਦਿੱਤਾ ਕਿ 10 ਮਾਰਚ ਨੂੰ ਸਪੈਸ਼ਲ ਮਤਾ ਪਾਕੇ ਤੁਹਾਨੂੰ ਬਹਾਲ ਕਰ ਦਿੱਤਾ ਜਾਊਗਾ, ਪਰ ਨਗਰ ਕੌਂਸਲ ਨੇ ਅੱਜ ਤੱਕ ਨਾ ਤਾਂ ਕੋਈ ਮਤਾ ਪਾਇਆ ਤੇ ਨਾ ਹੀ ਬਹਾਲ ਕੀਤਾ, ਇਨਾਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਵਿਭਾਗ ਸਾਨੂੰ ਮੁੜ ਬਹਾਲ ਨਹੀਂ ਕਰਦਾ ਸਾਡਾ ਪਰਿਵਾਰਾਂ ਸਮੇਤ ਧਰਨਾ ਜਾਰੀ ਰਹੇਗਾ।