India

ਰਾਜਧਾਨੀ ‘ਚ ਪਟਾਕੇ ਚਲਾਉਣ ਤੇ ਪਾਬੰਦੀ!

ਬਿਉਰੋ ਰਿਪੋਰਟ – ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਚ ਪ੍ਰਦੂਸ਼ਣ ਦੀ ਸਮੱਸਿਆ (Pollution Problem) ਨਾਲ ਨਜਿੱਠਣ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ 1 ਜਨਵਰੀ 2025 ਤੱਕ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਦਿੱਲੀ ਦੇ ਐਨ.ਸੀ.ਟੀ ਖੇਤਰ ਵਿਚ ਹਰ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ 1 ਜਨਵਰੀ 2025 ਤੱਕ ਪਾਬੰਦੀ ਰਹੇਗੀ। ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਇਸ ਤੋਂ ਪਹਿਲਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ 84 ਫੈਕਟਰੀਆਂ ਨੂੰ ਸੀਲ ਕਰ ਚੁੱਕਾ ਹੈ, ਇਸ ਤੋਂ ਇਲਾਵਾ ਸ਼ਹਿਰ ਦੀਆਂ 7 ਉਦਯੋਗਿਕ ਇਕਾਈਆਂ ਦੀ ਵੀ ਬਿਜਲੀ ਸਪਲਾਈ ਲਾਈਨ ਕੱਟੀ ਜਾ ਚੁੱਕੀ ਹੈ।

ਦੱਸ ਦੇਈਏ ਕਿ ਹਰ ਸਾਲ ਦਿਵਾਲੀ ਦੇ ਨੇੜੇ ਦਿੱਲੀ ਵਿਚ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਹੀ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ  –  ਲਾਰੈਂਸ ਤੇ ਲੰਡਾ ਦੇ ਗੈਂਗਸਟਰ ਕਾਬੂ, ਫਿਰੌਤੀ ਦੀ ਧਮਕੀ ਦੇ ਕੇ ਸਰਪੰਚ ‘ਤੇ ਕੀਤੀ ਸੀ ਫਾਇਰਿੰਗ