‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰੀ ਇਲਾਕਿਆਂ ਦੀ ਇਕ ਜੇਲ੍ਹ ਵਿੱਚ ਅੱਗ ਲੱਗਣ ਨਾਲ 41 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਲੋਕ ਜਖਮੀ ਹੋਏ ਹਨ।ਟੈਂਗਰੇਂਗ ਜੇਲ੍ਹ ਵਿੱਚ ਇਹ ਹਾਦਸਾ ਹੋਇਆ ਹੈ। ਹਾਦਸੇ ਦੌਰਾਨ ਸਾਰੇ ਕੈਦੀ ਸੌਂ ਰਹੇ ਸਨ।ਦੱਸਿਆ ਜਾ ਰਿਹਾ ਹੈ। ਜੇਲ ਦੇ ਬਲਾਕ-ਸੀ ਵਿੱਚ 122 ਕੈਦੀ ਰੱਖੇ ਗਏ ਹਨ ਜਦੋਂ ਕਿ ਇਥੇ ਸਿਰਫ 40 ਕੈਦੀ ਰੱਖੇ ਜਾ ਸਕਦੇ ਹਨ। ਜਖਮੀਆਂ ਨੂੰ ਆਈਸੀਯੂ ਵਿੱਚ ਦਾਖਿਲ ਕਰਵਾਇਆ ਗਿਆ ਹੈ।
