Punjab

ਫਾਜ਼ਿਲਕਾ ਦੀ ਮਿੱਲ ‘ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਫਾਜ਼ਿਲਕਾ ‘ਚ ਇਕ ਤੇਲ ਦੀ ਮਿੱਲ ਨੂੰ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇੰਨੀ ਭਿਆਨਕ ਹੈ ਕਿ ਮਿੱਲ ਅੰਦਰ ਪਈਆਂ ਕਈ ਮਸ਼ੀਨਾਂ ਅਤੇ ਤੇਲ ਸੜ ਕੇ ਸੁਆਹ ਹੋ ਗਿਆ ਹੈ। ਇਹ ਮਿੱਲ ਫਾਜ਼ਿਲਕਾ ਦੀ ਫਿਰਨੀ ਰੋਡ ਉੱਪਰ ਹੈ। ਜਾਣਕਾਰੀ ਮੁਤਾਬਕ ਅੱਗ ਕਾਰਨ ਮਿੱਲ ਦਾ ਇਕ ਮੁਲਾਜ਼ਮ ਮਿੱਲ ਦੇ ਅੰਦਰ ਹੀ ਰਹਿ ਗਿਆ ਸੀ, ਜਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਅੱਗ ਕਾਰਨ ਮਿੱਲ ਦੀ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਅੱਗ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ ਹੈ। ਫਾਇਰ ਬਿਰਗੇਡ ਦੀਆਂ ਕਈ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਮਿੱਲ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਆ ਕੇ ਦੱਸਿਆ ਕਿ ਮਿੱਲ ਵਿੱਚ ਅੱਗ ਲੱਗੀ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬਿਰਗੇਡ ਨੂੰ ਇਸ ਦੀ ਸੂਚਨਾ ਦਿੱਤੀ। ਅੱਗ ਲੱਗਣ ਦਾ ਕਾਰਨ ਨੇੜੇ ਦਾ ਟਰਾਂਸਫਾਰਮਰ ਦੱਸਿਆ ਜਾ ਰਿਹਾ ਹੈ, ਜਿਸ ਵਿੱਚੋਂ ਚੰਗਿਆੜੀ ਨਿਕਲਨ ਕਾਰਨ ਅੱਗ ਲੱਗੀ ਸੀ। ਇਸ ਘਟਨਾ ‘ਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਸਿੰਘ ਦੀ MP ਵਜੋਂ ਸਹੁੰ ਚੁੱਕਣ ਦੀ ਤਰੀਕ ਤੈਅ!