ਮੁਹਾਲੀ ‘ਚ ਪ੍ਰਾਈਵੈਟ ਬੈਂਕ ਅਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬਿਰਗੇਡ ਦੀਆਂ ਚਾਰ ਗੱਡੀਆਂ ਵੱਲੋਂ ਬੜੀ ਮੁਸ਼ਕਿਲ ਨਾਲ 3 ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਬੈਂਕ ਅਤੇ ਦਫਤਰ ਵਿੱਚ ਐਤਵਾਰ ਹੋਣ ਕਾਰਨ ਸਟਾਫ ਮੌਜੂਦ ਨਹੀਂ ਸੀ ਪਰ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੰਡਲ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਕਾਰਨ ਬੈਂਕ ਅਤੇ ਦਫਤਰ ਪੂਰੀ ਤਰਾਂ ਸੜ ਕੇ ਸੁਆਹ ਹੋ ਗਏ ਹਨ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਅੱਗ ‘ਤੇ ਕਾਬੂ ਪਾਇਆ ਜਾ ਚੁੱਕਾ ਹੈ ਪਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਘਟਨਾ ਸਥਾਨ ‘ਤੇ ਹੀ ਮੌਜੂਦ ਹਨ। ਇਨ੍ਹਾਂ ਵੱਲੋਂ ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ – ਜਗਰਾਓ ਨੇੜਲੇ ਪਿੰਡ ਅਖਾੜਾ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਗੈਸ ਫੈਕਟਰੀ ਦਾ ਕਰ ਰਹੇ ਵਿਰੋਧ