Punjab

ਨਗਰ ਨਿਗਮ ਦਫਤਰ ‘ਚ ਲੱਗੀ ਅੱਗ

ਬਿਉਰੋ ਰਿਪੋਰਟ – ਪਠਾਨਕੋਟ ਦੇ ਨਗਰ ਨਿਗਮ ‘ਚ ਅਚਾਨਕ ਅੱਗ ਲੱਗਣ ਕਾਰਨ ਸਾਰਾ ਰਿਕਾਰਡ ਸੜ ਕਾ ਸੁਆਹ ਹੋ ਗਿਆ। ਅੱਜ ਸਵੇਰੇ ਨਗਰ ਨਿਗਰ ਦਫਡਰ ‘ਚ ਮੌਜੂਦ ਚੌਕੀਦਾਰ ਨੇ ਰਿਕਾਰਡ ਰੱਖਣ ਵਾਲੇ ਕਮਰੇ ‘ਚੋਂ ਅੱਗ ਦੀਆਂ ਲਪਟਾਂ ਨਿਕਲਦਿਆਂ ਦੇਖੀਆਂ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਰਗੇਡ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਰਿਕਾਰਡ ਰੂਮ ਵਿਚ ਰੱਖਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ – SGPC ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਇਤਰਾਜ਼ ਦਰਜ ਕਰਵਾਉਣ ਦੀ ਤਾਰੀਕ ‘ਚ ਵਾਧਾ