The Khalas Tv Blog International ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਬੈਂਕਾਕ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱਗ, 3 ਵਿਦੇਸ਼ੀ ਸੈਲਾਨੀਆਂ ਦੀ ਮੌਤ; ਬਹੁਤ ਸਾਰੇ ਜਲਣ
International

ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਬੈਂਕਾਕ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱਗ, 3 ਵਿਦੇਸ਼ੀ ਸੈਲਾਨੀਆਂ ਦੀ ਮੌਤ; ਬਹੁਤ ਸਾਰੇ ਜਲਣ

ਬੈਂਕਾਕ— ਬੈਂਕਾਕ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਖਾਓ ਸਾਨ ਰੋਡ ‘ਤੇ ਸਥਿਤ ਇਕ ਹੋਟਲ ‘ਚ ਅੱਗ ਲੱਗ ਗਈ। ਅੱਗ ਵਿਚ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ। ਥਾਈਲੈਂਡ ਪੁਲਿਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਕਰਨਲ ਸਾਨੋਂਗ ਸੇਂਗਮਨੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਅੱਗ ਵਿਚ ਮਰਨ ਵਾਲੇ ਤਿੰਨ ਲੋਕ ਵਿਦੇਸ਼ੀ ਸੈਲਾਨੀ ਸਨ। ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੋ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਛੇ ਮੰਜ਼ਿਲਾ ਐਂਬਰ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਅੱਗ ਲੱਗੀ।

ਪੁਲਿਸ ਕਰਨਲ ਸਾਨੋਂਗ ਸੇਂਗਮਨੀ ਨੇ ਦਸਿਆ ਕਿ ਐਤਵਾਰ ਰਾਤ ਨੂੰ ਲੱਗੀ ਅੱਗ ਵਿਚ ਮਰਨ ਵਾਲੇ ਤਿੰਨ ਲੋਕ ਵਿਦੇਸ਼ੀ ਸੈਲਾਨੀ ਸਨ। ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੋ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿਤਾ। ਪੁਲਿਸ ਨੇ ਦਸਿਆ ਕਿ ਛੇ ਮੰਜ਼ਲਾ ਐਂਬਰ ਹੋਟਲ ਦੀ ਪੰਜਵੀਂ ਮੰਜ਼ਲ ’ਤੇ ਅੱਗ ਲੱਗੀ। ਖਾਓ ਸਾਨ ਰੋਡ ਬੈਂਕਾਕ ਵਿਚ ‘ਬੈਕਪੈਕਰ ਸਟਰੀਟ’ ਵਜੋਂ ਮਸ਼ਹੂਰ ਹੈ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਦੋਂ ਅੱਗ ਲੱਗੀ ਤਾਂ ਹੋਟਲ ਵਿਚ 75 ਲੋਕ ਮੌਜੂਦ ਸਨ। ਅੱਗ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਦੋ ਥਾਈ ਅਤੇ ਪੰਜ ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟਿਪੰਟ ਨੇ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿਤਾ।

 

Exit mobile version