Punjab

ਮਹਾਂਕੁੰਭ ‘ਚ ਫਿਰ ਲੱਗੀ ਅੱਗ

ਬਿਉਰੋ ਰਿਪੋਰਟ – ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ​​ਮੇਲੇ ਚ ਸ਼ਰਧਾਲੂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਅੱਜ ਫਿਰ ਸੈਕਟਰ 18 ਅਤੇ 19 ਦੇ ਵਿਚਕਾਰ ਸ਼੍ਰੀ ਰਾਮ ਚਰਿਤ ਮਾਨਸ ਸੇਵਾ ਪ੍ਰਵਚਨ ਮੰਡਲ ਦੇ ਕੈਂਪ ਦੇ ਪੰਡਾਲਾਂ ਵਿੱਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਅੱਧੇ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ। ਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੇਲੇ ਵਿੱਚ ਭਾਰੀ ਭੀੜ ਹੋਣ ਕਾਰਨ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚਣ ਵਿੱਚ ਦੇਰੀ ਨਾਲ ਆਈਆਂ ਸੀ।

ਇਹ ਵੀ ਪੜ੍ਹੋ – ਬਠਿੰਡਾ ਨੂੰ ਸਰਕਾਰ ਦਾ ਤੋਹਫਾ, ਟ੍ਰੈਫਿਕ ਸਮੱਸਿਆ ਹੋਵੇਗੀ ਹੱਲ