Punjab

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਲੱਗੀ ਅੱਗ,ਨੁਕਸਾਨ ਹੋਣ ‘ਤੋਂ ਹੋਇਆ ਬਚਾਅ

‘ਦ ਖ਼ਾਲਸ ਬਿਊਰੋ :ਅੱਜ ਦੁਪਹਿਰੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਇੱਕ ਦਫ਼ਤਰ ਨੇੜੇ ਅੱਗ ਲੱਗਣ ਦੀ ਗੱਲ ਸਾਹਮਣੇ ਆਈ ਹੈ। ਇਹ ਅੱਗ ਸਟੇਸ਼ਨ ਦੇ ਐਂਟਰੀ ਤੋਂ ਅੰਦਰ ਜਾ ਕੇ ਖੱਬੇ ਪਾਸੇ ਸਥਿਤ ਇਲੈਕਟ੍ਰਾਨਿਕ ਟੈਲੀਕਮਿਊਨੀਕੇਸ਼ਨ ਦਫਤਰ ਨੇੜੇ ਲੱਗੀ। ਘਟਨਾ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅੱਗ ਫੈਲਦੀ ਦੇਖ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੁੱਝ ਵੀ ਨਹੀਂ ਪਤਾ ਲਗਿਆ ਹੈ।