The Khalas Tv Blog India ਇਤਰਾਜ਼ਯੋਗ ਟਿੱਪਣੀ ਕਰਕੇ ਫਸ ਗਏ ਕ੍ਰਿਕੇਟਰ ਯੁਵਰਾਜ ਸਿੰਘ, ਦਰਜ ਹੋਈ ਐੱਫਆਈਆਰ
India Punjab

ਇਤਰਾਜ਼ਯੋਗ ਟਿੱਪਣੀ ਕਰਕੇ ਫਸ ਗਏ ਕ੍ਰਿਕੇਟਰ ਯੁਵਰਾਜ ਸਿੰਘ, ਦਰਜ ਹੋਈ ਐੱਫਆਈਆਰ

DHAKA, BANGLADESH - APRIL 06: Yuvraj Singh of India looks on during the presentations after the Final of the ICC World Twenty20 Bangladesh 2014 between India and Sri Lanka at Sher-e-Bangla Mirpur Stadium on April 4, 2014 in Dhaka, Bangladesh. (Photo by Scott Barbour/Getty Images)

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਕ੍ਰਿਕੇਟਰ ਯੁਵਰਾਜ ਸਿੰਘ ਖਿਲਾਫ਼ ਹਰਿਆਣਾ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਪਿਛਲੇ ਸਾਲ ਸਮਾਜ ਦੇ ਇੱਕ ਵਰਗ ਲਈ ਇੰਸਟਾਗ੍ਰਾਮ ਚਰਚਾ ਦੌਰਾਨ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਹਨ।
ਇੰਡੀਆ ਟੂਡੇ ਦੀ ਖ਼ਬਰ ਮੁਤਾਬਕ, ਐਤਵਾਰ ਨੂੰ ਹਿਸਾਰ ਦੇ ਹਾਂਸੀ ਥਾਣਾ ਪੁਲਿਸ ਨੇ ਯੁਵਰਾਜ ਸਿੰਘ ਦੇ ਖ਼ਿਲਾਫ਼ ਐਸਸੀ-ਐਸਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਯੁਵਰਾਜ ਦੇ ਖ਼ਿਲਾਫ਼ ਪੁਲਿਸ ਨੇ ਐੱਫਆਈਆਰ ਵਿੱਚ ਧਾਰਾ 153, 153ਏ, 295 ਅਤੇ 505 ਤੋਂ ਇਲਾਵਾ ਐਸਸੀ-ਐਸਟੀ ਐਕਟ ਦੀ ਧਾਰਾ 3(1)(ਆਰ) ਅਤੇ 3(1)(ਐੱਸ) ਦੇ ਤਹਿਤ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਸਾਲ ਜੂਨ ਮਹੀਨੇ ’ਚ ਸੋਸ਼ਲ ਮੀਡੀਆ ‘ਤੇ ਕ੍ਰਿਕੇਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆਪਸੀ ਗੱਲਬਾਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਯੁਵਰਾਜ ਸਿੰਘ ਨੇ ਅਨੁਸੁਚਿਤ ਜਾਤੀਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਹਾਲਾਂਕਿ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਸ ਬਾਰੇ ਮੁਆਫ਼ੀ ਵੀ ਮੰਗੀ ਸੀ।

Exit mobile version